New Delhi,08 April,2024,(Punjab Today News Ca):- ਲੋਕ ਸਭਾ ਚੋਣਾਂ (Lok Sabha Elections) ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ,ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਵੀ ਜਾਰੀ ਹੈ,7 ਪੜਾਵਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ (Lok Sabha Elections) ਨੂੰ ਲੈ ਕੇ ਚੋਣ ਕਮਿਸ਼ਨ (ECI) ਵੀ ਐਕਟਿਵ ਮੋਡ ਵਿੱਚ ਹੈ,ਇਸ ਸਭ ਦੇ ਵਿਚਕਾਰ ਕਾਂਗਰਸ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।
ਕਾਂਗਰਸ ਨੇ ਪਾਰਟੀ ਦੇ ਚੋਣ ਮਨੋਰਥ ਪੱਤਰ ਦੀ ਤੁਲਨਾ ‘ਮੁਸਲਿਮ ਲੀਗ’ ਦੇ ਚੋਣ ਮਨੋਰਥ ਪੱਤਰ ਨਾਲ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ 6 ਅਪ੍ਰੈਲ ਨੂੰ ਰਾਜਸਥਾਨ ਦੇ ਅਜਮੇਰ ਵਿੱਚ ਇੱਕ ਚੋਣ ਰੈਲੀ ਦੌਰਾਨ ਇਹ ਟਿੱਪਣੀ ਕੀਤੀ ਸੀ,ਉਨ੍ਹਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ‘ਝੂਠ ਦਾ ਪੁਲੰਦਾ’ ਕਿਹਾ ਸੀ,ਉਨ੍ਹਾਂ ਕਿਹਾ ਕਿ ਦਸਤਾਵੇਜ਼ ਦੇ ਹਰ ਪੰਨੇ ‘ਚੋਂ ‘ਭਾਰਤ ਨੂੰ ਟੁਕੜਿਆਂ ‘ਚ ਤੋੜਨ ਦੀ ਕੋਸ਼ਿਸ਼ ਦੀ ਬਦਬੂ ਆ ਰਹੀ ਹੈ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਕਿਹਾ ਸੀ, ‘ਮੁਸਲਿਮ ਲੀਗ ਦੀ ਮੋਹਰ ਵਾਲੇ ਇਸ ਮੈਨੀਫੈਸਟੋ ਵਿੱਚ ਜੋ ਵੀ ਬਚਿਆ ਸੀ,ਉਸ ‘ਤੇ ਖੱਬੇਪੱਖੀਆਂ ਨੇ ਕਬਜ਼ਾ ਕਰ ਲਿਆ ਹੈ,ਅੱਜ ਕਾਂਗਰਸ ਕੋਲ ਨਾ ਤਾਂ ਸਿਧਾਂਤ ਬਚੇ ਹਨ ਅਤੇ ਨਾ ਹੀ ਨੀਤੀਆਂ,ਇੰਝ ਲੱਗਦਾ ਹੈ,ਜਿਵੇਂ ਕਾਂਗਰਸ ਨੇ ਸਭ ਕੁਝ ਠੇਕੇ ‘ਤੇ ਦੇ ਦਿੱਤਾ ਹੈ ਅਤੇ ਸਾਰੀ ਪਾਰਟੀ ਨੂੰ ਆਊਟਸੋਰਸ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਇਸ ਟਿੱਪਣੀ ‘ਤੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ,ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਨੇ ਭਾਜਪਾ ‘ਤੇ ਪਲਟਵਾਰ ਕਰਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਦੇ ‘ਵਿਚਾਰਧਾਰਕ ਪੁਰਖਿਆਂ’ ਨੇ ਆਜ਼ਾਦੀ ਦੀ ਲੜਾਈ ‘ਚ ਭਾਰਤੀਆਂ ਵਿਰੁੱਧ ਬ੍ਰਿਟਿਸ਼ ਅਤੇ ਮੁਸਲਿਮ ਲੀਗ ਦਾ ਸਮਰਥਨ ਕੀਤਾ ਸੀ,ਮਲਿਕਾਰਜੁਨ ਖੜਗੇ ਨੇ ਟਵੀਟ ਕੀਤਾ, ‘ਮੋਦੀ-ਸ਼ਾਹ ਦੇ ਸਿਆਸੀ ਅਤੇ ਵਿਚਾਰਧਾਰਕ ਪੂਰਵਜਾਂ ਨੇ ਆਜ਼ਾਦੀ ਸੰਗਰਾਮ ‘ਚ ਭਾਰਤੀਆਂ ਦੇ ਖਿਲਾਫ ਬ੍ਰਿਟਿਸ਼ ਅਤੇ ਮੁਸਲਿਮ ਲੀਗ ਦਾ ਸਮਰਥਨ ਕੀਤਾ ਸੀ ਪਰ ਅੱਜ ਵੀ ਉਹ ਆਮ ਭਾਰਤੀਆਂ ਦੇ ਯੋਗਦਾਨ ਨਾਲ ਬਣੇ ‘ਕਾਂਗਰਸ ਨਿਆ ਪੱਤਰ’ ਦੇ ਖਿਲਾਫ ਮੁਸਲਿਮ ਲੀਗ ਦੀ ਦੁਹਾਈ ਦੇ ਰਹੇ ਹਨ।