spot_img
Thursday, April 18, 2024
spot_img
spot_imgspot_imgspot_imgspot_img
Homeਸਾਡੀ ਸਿਹਤਲੋਕਾਂ ਨੂੰ ਜਾਗਰੂਕ ਕਰਨ ਲਈ ਡਾਕਟਰਾਂ ਵੱਲੋਂ ਵੈਬਸਾਈਟ ਲਾਂਚ

ਲੋਕਾਂ ਨੂੰ ਜਾਗਰੂਕ ਕਰਨ ਲਈ ਡਾਕਟਰਾਂ ਵੱਲੋਂ ਵੈਬਸਾਈਟ ਲਾਂਚ

PUNJAB TODAY NEWS CA:-

ਵਿੰਨੀਪੈਗ (ਕਮਲੇਸ਼ ਸ਼ਰਮਾ),(PUNJAB TODAY NEWS CA):- ਮਾਰਚ ਮਹੀਨੇ ਦੀ ਸ਼ੁਰੂਆਤ ਦੇ ਨਾਲ ਮੈਨੀਟੋਬਾ ਦੀ ਸਰਕਾਰ ਨੇ ਕੋਵਿਡ19 ਦੇ ਨਾਲ ਸਬੰਧਤ ਜਨਤਕ ਸਿਹਤ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ ਤੇ ਇੰਨਾ ਨੂੰ ਸੌਖਾ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਜਨਜੀਵਨ ਨਾਰਮਲ ਹੋ ਸਕੇ। ਪਰੰਤੂ ਮੈਨੀਟੋਬਾ ਦੇ ਡਾਕਟਰਾਂ ਨੇ ਇੱਕ ਆਨਲਾਈਨ ਸਰੋਤ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ’ਤੇ ਧਿਆਨ ਦੇਣ ਲਈ ਸਲਾਹ ਦਿੱਤੀ ਹੈ। ਇਹ ਸਰੋਤ ਕੋਵਿਡ-19 ਦੇ ਨਾਲ ਰਹਿਣ ਦੇ ਜ਼ੋਖਮ ਨੂੰ ਨੇਵੀਗੇਟ ਕਰਨ ਵਿਚ ਮਦਦ ਕਰੇਗਾ। ਜ਼ਿਕਰਯੋਗ ਹੈ ਕਿ ਪ੍ਰਾਂਤ ਦੇ ਵਿਚ 4000 ਤੋਂ ਵੱਧ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਨੇ ਮੰਗਲਵਾਰ ਨੂੰ ਮੈਨੀਟੋਬਾ ਵਾਸੀਆਂ ਨੂੰ ਮੌਜੂਦਾ ਖਤਰਿਆਂ ਨੂੰ ਸਮਝਣ ਵਿਚ ਮਦਦ ਕਰਨ ਲਈ newcovidnormal.ca ਵੈੱਬਸਾਈਟ ਲਾਂਚ ਕਰਨ ਦੀ ਘੋਸ਼ਣਾ ਕੀਤੀ।

ਇਸ ਵੈੱਬਸਾਈਟ ਵਿਚ ਦੱਸਿਆ ਗਿਆ ਹੈ ਕਿ ਕੋਵਿਡ ਦੇ ਜ਼ੋਖਮ ਤੋਂ ਕੌਣ ਜ਼ਿਆਦਾ ਕਮਜ਼ੋਰ ਭਾਵ vulnerable ਹੈ ਅਤੇ ਇਸ ਦੇ ਲਈ ਹਰ ਕੋਈ ਵਿਅਕਤੀ ਮਦਦ ਲਈ ਕੀ ਕਰ ਸਕਦਾ ਹੈ। ਮੈਨੀਟੋਬਾ ਦੀ ਡਾਕਟਰ ਇਕਾਈ ਦੇ ਪ੍ਰੈਜ਼ੀਡੈਂਟ ਕਿ੍ਰਸਟਜਨ ਥਾਮਸਨ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਉਸਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਸੀਂ ਡਾਕਟਰ ਚਿੰਤਤ ਹਾਂ ਕਿ ਲੋਕਾਂ ਨੂੰ ਗਲਤ ਸੰਦੇਸ਼ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਉਹ ਮੈਨੀਟੋਬਾ ਵਿਚ ਬਹੁਤ ਸਾਰੇ ਮਰੀਜ਼ਾਂ ਅਤੇ ਲੋਕਾਂ ਤੋਂ ਸੁਣ ਰਿਹਾ ਹਾਂ ਜੋ ਕਹਿ ਰਹੇ ਹਨ ਕਿ ਉਹ ਮੰਨਦੇ ਹਨ ਕਿ ਮਹਾਂਮਾਰੀ ਖ਼ਤਮ ਹੋ ਗਈ ਹੈ ਕਿਉਂਕਿ ਇਹ ਪ੍ਰਤੀਬੰਧ ਖ਼ਤਮ ਕੀਤੇ ਜਾ ਰਹੇ ਹਨ। ਪਰੰਤੂ ਪ੍ਰਤੀਬੰਧਾਂ ਅਤੇ ਸੁਰੱਖਿਆ ਦੇ ਅੰਤ ਦਾ ਮਤਲਬ ਮਹਾਂਮਾਰੀ ਦਾ ਅੰਤ ਨਹੀਂ ਹੈ।

ਮੁੱਖ ਪਬਲਿਕ ਸਿਹਤ ਅਧਿਕਾਰੀ ਡਾ. ਬਰੈਂਟ ਰਾਸ਼ਿਨ ਵਾਰ-ਵਾਰ ਇਹ ਕਹਿ ਰਹੇ ਹਨ ਕਿ ਪਾਬੰਦੀਆਂ ਨੂੰ ਸਿਫਾਰਸ਼ਾਂ ਅਤੇ ਡਾਕਟਰੀ ਸਿਫਾਰਸ਼ਾਂ ਦੁਆਰਾ ਬਦਲਿਆ ਜਾ ਰਿਹਾ ਹੈ ਕਿ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਕੀ ਕਰਨਾ ਚਾਹੀਦਾ ਹੈ। ਡਾਕਟਰ ਨੇ ਕਿਹਾ ਕਿ newcovidnormal.ca ਸਰੋਤ ਜਨਤਕ ਸਿਹਤ ਸਲਾਹ ਦੇ ਆਧਾਰ ’ਤੇ ਬਣਾਇਆ ਗਿਆ ਹੈ ਇਸ ਵਿਚ ਵੱਖਵੱਖ ਵਿਸ਼ਿਆਂ ਦੇ ਮਾਹਿਰ ਡਾਕਟਰਾਂ ਦੀ ਸਲਾਹ ਲਈ ਗਈ ਹੈ। ਜਿਸ ਵਿਚ ਇੰਨਫੈਕਸ਼ੀਅਸ ਬੀਮਾਰੀਆਂ, ਜਨਤਕ ਸਿਹਤ, ਫੈਮਿਲੀ ਮੈਡੀਸਨ, ਕਰੀਟੀਕਲ ਕੇਅਰ, ਜੇਰੀਏਵਿਕਸ ਅਤੇ ਬੱਚਿਆਂ ਦੇ ਮਾਹਰ ਡਾਕਟਰਾਂ ਦੀ ਇਨਪੁੱਟ ਸ਼ਾਮਲ ਹੈ।

ਆਉਣ ਵਾਲੇ ਕਈ ਹਫ਼ਤਿਆਂ ਵਾਸਤੇ ਮੈਨੀਟੋਬਾ ਦੇ ਡਾਟਰ ਮੈਨੀਟੋਬਾ ਵਾਸੀਆਂ ਨੂੰ ਹੇਠ ਲਿਖੇ ਕੰਮ ਕਰਨ ਦੀ ਸਿਫਾਰਸ਼ ਕਰਦੇ ਹਨ: ਇੱਕ ਚੰਗੀ ਕੁਆਲਿਟੀ ਅਤੇ ਚੰਗੀ ਤਰ੍ਹਾਂ ਫਿੱਟ ਮਾਸਕ ਪਹਿਨੋ, ਵੈਕਸੀਨੇਸ਼ਨ ਲਗਵਾਓ ਅਤੇ ਬੂਸਟਰ ਸ਼ਾਟ ਲਵੋ ਹੋਰਨਾਂ ਨੂੰ ਵੀ ਉਤਸ਼ਾਹਿਤ ਕਰੋ, ਖਾਸ ਤੌਰ ’ਤੇ ਪਾਬੰਦੀਆਂ ਨੂੰ ਸੌਖਾ ਕਰਨ ਨਾਲ ਉਹਨਾਂ ਨੂੰ ਜੋਖਮ ਵਧਦਾ ਹੈ ਜਿੰਨਾ ਨੇ ਪੂਰੀ ਤਰ੍ਹਾਂ ਟੀਕਾਕਰਨ ਜਾਂ ਬੂਸਟਰ ਸ਼ਾਟ ਨਹੀਂ ਲਗਵਾਏ ਹਨ। ਜਦੋਂ ਵੀ ਸੰਭਵ ਹੋਵੇ ਤਾਜ਼ੀ ਹਵਾ ਲਵੋ, ਹੋਰਨਾਂ ਨਾਲ ਹੌਲੀ-ਹੌਲੀ ਜੁੜੋ, ਜੇਕਰ ਬੀਮਾਰ ਹੋ ਤਾਂ ਦੂਜਿਆਂ ਵਿਚ ਕੋਵਿਡ ਫੈਲਾਉਣ ਤੋਂ ਬਚਣ ਲਈ ਘਰ ਵਿਚ ਰਹੋ।

ਯੂਕਰੇਨ ਹਮਲੇ ਦੇ ਚਲਦੇ ਰੂਸ ’ਤੇ ਆਰਥਿਕ ਪਾਬੰਦੀਆਂ-ਦੂਰਗਾਮੀ ਪ੍ਰਭਾਵ

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments