CHANDIGARH,(PUNJAB TODAY NEWS CA):- ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Famous Punjabi Singer Sidhu Musewala) ‘ਤੇ ਫਾਇਰਿੰਗ (Firing) ਹੋਈ ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ,ਇਸ ਕਤਲ ਮਾਮਲੇ ਵਿਚ ਪੰਜਾਬ ਦੇ ਡੀ. ਜੀ. ਪੀ. ਵੀ. ਕੇ. ਭਵਰਾ ਵੱਲੋਂ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿਤੀ ਗਈ ਹੈ,ਡੀਜੀਪੀ (DGP) ਨੇ ਦੱਸਿਆ ਕਿ ਸਿੱਧੂ ਮੂਸੇਵਾਲਾ (Sidhu Musewala) ਦੇ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ,ਉਹ ਪੂਰੇ ਮਾਮਲੇ ਦੀ ਜਾਂਚ ਕਰੇਗੀ,ਉਨ੍ਹਾਂ ਦੱਸਿਆ ਕਿ ਕੈਨੇਡਾ (CANADA) ਵਿੱਚ ਲਾਰੇਂਸ ਬਿਸ਼ਨੋਈ ਗੈਂਗ (Lawrence Bishnoi Gang) ਦੀ ਮੀਟਿੰਗ ਕਰਨ ਵਾਲੇ ਲੱਕੀ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਡੀਜੀਪੀ ਭਵਰਾ (DGP Bhavra) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ ਮੂਸੇਵਾਲਾ (Sidhu Musewala) ਕੋਲ ਪਹਿਲਾਂ 4 ਕਮਾਂਡੋ ਸਨ ਜਿਨ੍ਹਾਂ ਵਿਚੋਂ 2 ਕਮਾਂਡੋ ਅਜੇ ਵੀ ਉਨ੍ਹਾਂ ਦੇ ਨਾਲ ਹੀ ਸਨ ਪਰ ਅੱਜ ਘਰੋਂ ਨਿਕਲਣ ਸਮੇਂ ਸਿੱਧੂ ਮੂਸੇਵਾਲਾ (Sidhu Musewala) ਉਨ੍ਹਾਂ ਨੂੰ ਨਾਲ ਨਹੀਂ ਲੈ ਕੇ ਗਏ,ਅੱਗੋਂ ਉਨ੍ਹਾਂ ਨੂੰ ਨਾਲ ਨਾ ਆਉਣ ਲਈ ਵੀ ਕਿਹਾ।
ਸਿੱਧੂ ਮੂਸੇਵਾਲਾ (Sidhu Musewala) ਕੋਲ ਪ੍ਰਾਈਵੇਟ ਬੁਲੇਟ ਪਰੂਫ਼ ਗੱਡੀ (Private Bullet Proof Vehicle) ਵੀ ਹੈ ਪਰ ਮੂਸੇਵਾਲਾ ਅੱਜ ਉਸ ਗੱਡੀ ਵਿਚ ਨਹੀਂ ਗਏ ਅਤੇ ਪਿੰਡ ਜਵਾਹਰਕੇ (Village Jawaharke) ਵਿਖੇ ਹਮਲਾਵਰਾਂ ਨੇ ਗੋਲੀਆਂ ਚਲਾ ਦਿਤੀਆਂ,ਡੀਜੀਪੀ (DGP) ਨੇ ਦੱਸਿਆ ਕਿ ਸਿੱਧੂ ਮੂਸੇਵਾਲਾ (Sidhu Musewala) ਖੁਦ ਕਾਰ ਚਲਾ ਕੇ ਘਰੋਂ ਨਿਕਲਿਆ ਸੀ,ਉਸ ਦੇ ਨਾਲ ਦੋ ਹੋਰ ਲੋਕ ਵੀ ਸਨ,ਜਦੋਂ ਉਹ ਮਾਨਸਾ ਜ਼ਿਲ੍ਹੇ (Mansa District) ਵਿੱਚ ਜਾ ਰਿਹਾ ਸੀ ਤਾਂ ਉਸ ਦੀ ਕਾਰ ਦੇ ਅੱਗੇ ਦੋ ਕਾਰਾਂ ਆ ਗਈਆਂ,ਉਨ੍ਹਾਂ ‘ਚ ਬੈਠੇ ਬਦਮਾਸ਼ਾਂ ਨੇ ਸਿੱਧੂ ਮੂਸੇਵਾਲਾ (Sidhu Musewala) ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ,ਇਸ ਵਿੱਚ ਉਹ ਜ਼ਖ਼ਮੀ ਹੋ ਗਿਆ,ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ,ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ,ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ (Sidhu Musewala) ਦਾ ਕਤਲ ਗੈਂਗਵਾਰ ‘ਚ ਹੋਇਆ ਲਗਦਾ ਹੈ।