
Bangalore,(PUNJAB TODAY NEWS CA):- ਜਦੋਂ ਕਿਸਾਨ ਆਗੂ ਟਿਕੈਤ ਪ੍ਰੈਸ ਕਾਨਫਰੰਸ (Farmer Leader Tikait Press Conference) ਕਰ ਰਹੇ ਸਨ,ਸੋਮਵਾਰ ਦੁਪਹਿਰ ਨੂੰ ਭਾਰਤੀ ਕਿਸਾਨ ਯੂਨੀਅਨ (Indian Farmers Union) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ (National Spokesperson Rakesh Tikait) ‘ਤੇ ਕਾਲੀ ਸਿਆਹੀ ਸੁੱਟੀ ਗਈ,ਰਾਕੇਸ਼ ਟਿਕੈਤ ਦੇ ਨਾਲ-ਨਾਲ ਯੁੱਧਵੀਰ ਸਿੰਘ (Yudhvir Singh) ‘ਤੇ ਵੀ ਕਾਲੀ ਸਿਆਹੀ ਸੁੱਟੀ ਗਈ ਹੈ,ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ,ਇਸ ਮਗਰੋਂ ਰਾਕੇਸ਼ ਟਿਕੈਤ (Rakesh Tikait) ਦਾ ਕਹਿਣਾ ਹੈ ਕਿ ਸਥਾਨਕ ਪੁਲਿਸ ਵੱਲੋਂ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ,ਰਾਕੇਸ਼ ਟਿਕੈਤ (Rakesh Tikait) ਸੋਮਵਾਰ ਦੁਪਹਿਰ ਕਰਨਾਟਕ ਦੇ ਗਾਂਧੀ ਭਵਨ (Gandhi Bhavan In Karnataka) ‘ਚ ਪ੍ਰੈੱਸ ਕਾਨਫਰੰਸ (Press Conference) ਨੂੰ ਸੰਬੋਧਨ ਕਰ ਰਹੇ ਸਨ,ਰਾਕੇਸ਼ ਟਿਕੈਤ (Rakesh Tikait) ਨੇ ਪੱਤਰਕਾਰਾਂ ਵਿਚਕਾਰ ਬੋਲਣਾ ਸ਼ੁਰੂ ਕੀਤਾ ਤਾਂ ਪਿੱਛੇ ਤੋਂ ਅੱਧੀ ਦਰਜਨ ਨੌਜਵਾਨ ਪੱਤਰਕਾਰਾਂ ਦੇ ਵਿਚਕਾਰ ਆ ਗਏ,ਮੁਲਜ਼ਮਾਂ ਨੇ ਸਟੇਜ (Stage) ‘ਤੇ ਮੌਜੂਦ ਰਾਕੇਸ਼ ਟਿਕੈਤ (Rakesh Tikait) ‘ਤੇ ਕਾਲੀ ਸਿਆਹੀ ਸੁੱਟ (Throw Black Ink) ਦਿੱਤੀ, ਜਿਸ ਵਿਚ ਰਾਕੇਸ਼ ਟਿਕੈਤ (Rakesh Tikait) ਦਾ ਚਿਹਰਾ,ਪੱਗ ਅਤੇ ਕੱਪੜੇ ਵੀ ਸਿਆਹੀ ਨਾਲ ਕਾਲੇ ਹੋ ਗਏ,ਮੁਲਜ਼ਮਾਂ ਨੇ ਪ੍ਰੋਗਰਾਮ ਵਿਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁਰਸੀਆਂ ਤੋੜ ਦਿੱਤੀਆਂ,ਬੰਗਲੁਰੂ (Bangalore) ‘ਚ ਰਾਕੇਸ਼ ਟਿਕੈਤ (Rakesh Tikait In Bangalore) ‘ਤੇ ਸਿਆਹੀ ਸੁੱਟਣ ਤੋਂ ਬਾਅਦ ਪੁਲਿਸ (Police) ਨੇ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।