NEW DELHI,(PUNJAB TODAY NEWS CA):- ਸਤੇਂਦਰ ਜੈਨ (Satender Jain) ਨੂੰ 9 ਜੂਨ ਤੱਕ ਈਡੀ (ED) ਦੀ ਹਿਰਾਸਤ ਵਿਚ ਭੇਜ ਦਿੱਤਾ ਹੈ,ਹਾਲਾਂਕਿ ਈਡੀ (ED) ਨੇ 14 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ,ਰਾਸ਼ਟਰੀ ਰਾਜਧਾਨੀ ਦਿੱਲੀ (National Capital Delhi) ਦੇ ਸਿਹਤ ਮੰਤਰੀ (Minister of Health) ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ (Aam Aadmi Party leader Satender Jain) ਤੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਪੁੱਛਗਿੱਛ ਕਰੇਗੀ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਮੰਗਲਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ (Press Conference) ਕਰਕੇ ਸਤੇਂਦਰ ਜੈਨ (Satender Jain) ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਫਰਜ਼ੀ ਹੈ,ਉਸ ਨੂੰ ਸਿਆਸੀ ਕਾਰਨਾਂ ਕਰਕੇ ਫਸਾਇਆ ਜਾ ਰਿਹਾ ਹੈ,ਉਹਨਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਈਡੀ (ED) ਵੱਲੋਂ ਤੁਸ਼ਾਰ ਮਹਿਤਾ (Tushar Mehta) ਨੇ ਅਦਾਲਤ ਨੂੰ ਦੱਸਿਆ ਕਿ ਫਰਵਰੀ 2015 ਤੋਂ ਮਈ 2017 ਦਰਮਿਆਨ ਪੈਸਿਆਂ ਦਾ ਲੈਣ-ਦੇਣ ਹੋਇਆ ਸੀ,ਈਡੀ (ED) ਨੇ ਕਿਹਾ ਕਿ ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਹਵਾਲਾ ‘ਚ ਪੈਸਾ ਕਿਵੇਂ ਲਗਾਇਆ ਗਿਆ ਅਤੇ ਦਿੱਲੀ ਤੋਂ ਕੋਲਕਾਤਾ (Delhi to Kolkata) ਕਿਵੇਂ ਪੈਸਾ ਭੇਜਿਆ ਗਿਆ,ਜਿਨ੍ਹਾਂ ਫਰਜ਼ੀ ਕੰਪਨੀਆਂ (Fake Companies) ਦਾ ਸਹਾਰਾ ਲਿਆ ਗਿਆ ਹੈ,ਉਹ ਕੋਲਕਾਤਾ (Kolkata) ਨਾਲ ਸਬੰਧਤ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਮੰਗਲਵਾਰ ਸ਼ਾਮ ਨੂੰ ਇੱਕ ਡਿਜੀਟਲ ਪ੍ਰੈਸ ਕਾਨਫਰੰਸ (Digital press conference) ਕਰਕੇ ਸਤੇਂਦਰ ਜੈਨ (Satender Jain) ਦਾ ਬਚਾਅ ਕੀਤਾ ਅਤੇ ਕਿਹਾ ਕਿ ਅਸੀਂ ਨਾ ਤਾਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਕਰਦੇ ਹਾਂ ਅਤੇ ਨਾ ਹੀ ਭ੍ਰਿਸ਼ਟਾਚਾਰ ਕਰਦੇ ਹਾਂ,ਮੈਂ ਖੁਦ ਸਾਰੇ ਮਾਮਲੇ ਦੀ ਪੁੱਛਗਿੱਛ ਕੀਤੀ ਹੈ,ਸਾਰਾ ਮਾਮਲਾ ਫਰਜ਼ੀ ਹੈ,ਸਾਡੀ ਸਰਕਾਰ ਦੁਨੀਆ ਦੀ ਸਭ ਤੋਂ ਇਮਾਨਦਾਰ ਸਰਕਾਰ ਹੈ,ਸਤੇਂਦਰ ਜੈਨ (Satender Jain) ਨੂੰ ਸਿਆਸੀ ਕਾਰਨਾਂ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ,ਉਸ ਨੂੰ ਸਿਆਸੀ ਕਾਰਨਾਂ ਕਰਕੇ ਫਸਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਾਨੂੰ ਕਾਨੂੰਨ ਵਿਵਸਥਾ ‘ਤੇ ਪੂਰਾ ਭਰੋਸਾ ਹੈ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਕਿਹਾ ਕਿ ਅਸੀਂ ਉਸ ਦਰਦ ਨੂੰ ਸਮਝਦੇ ਹਾਂ ਜਿਸ ਤੋਂ ਉਹਨਾਂ ਦੀ ਪਤਨੀ ਅਤੇ ਬੱਚੇ ਲੰਘ ਰਹੇ ਹਨ,ਅਸੀਂ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ (Tolerance of Corruption) ਨਹੀਂ ਕਰਦੇ,ਪੰਜਾਬ (PUNJAB) ਵਿਚ ਅਸੀਂ ਆਪਣੇ ਹੀ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਪਰ ਸਤਿੰਦਰ ਜੈਨ (Satender Jain) ਦਾ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਹੈ।