
NEW DELHI,(PUNJAB TODAY NEWS CA):- ਐਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ED) ਨੇ ਬੁੱਧਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ (National Herald) ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ (Sonia Gandhi) ਅਤੇ ਰਾਹੁਲ ਗਾਂਧੀ (Rahul Gandhi) ਨੂੰ ਸੰਮਨ ਜਾਰੀ ਕੀਤਾ ਹੈ,ਨੈਸ਼ਨਲ ਹੈਰਾਲਡ (National Herald) ਕੇਸ ਨੂੰ ਜਾਂਚ ਏਜੰਸੀ ਨੇ 2015 ਵਿੱਚ ਬੰਦ ਕਰ ਦਿੱਤਾ ਸੀ,ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ (Congress leader Abhishek Manu Singhvi) ਨੇ ਭਾਜਪਾ ‘ਤੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਲਈ ਕਠਪੁਤਲੀ ਏਜੰਸੀਆਂ (Puppet Agencies) ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਨਿੰਦਾ ਕੀਤੀ,ਏਜੰਸੀ ਨੇ ਹਾਲ ਹੀ ਵਿੱਚ ਜਾਂਚ ਦੇ ਹਿੱਸੇ ਵਜੋਂ ਸੀਨੀਅਰ ਕਾਂਗਰਸੀ ਨੇਤਾਵਾਂ ਮਲਿਕਾਰਜੁਨ ਖੜਗੇ (Senior Congress leaders Malikarjun Kharge) ਅਤੇ ਪਵਨ ਬਾਂਸਲ (Pawan Bansal) ਤੋਂ ਪੁੱਛਗਿੱਛ ਵੀ ਕੀਤੀ ਸੀ,ਇਨਕਮ ਟੈਕਸ (Income Tax) ਦੀ ਜਾਂਚ ਮੁਤਾਬਕ ਰਾਹੁਲ ਗਾਂਧੀ ਨੇ 27 ਜੁਲਾਈ 2011 ਨੂੰ ਆਪਣੀ ਇਨਕਮ ਟੈਕਸ ਰਿਪੋਰਟ (Income Tax Report) ਦਾਇਰ ਕੀਤੀ ਸੀ,ਜਿਸ ਵਿੱਚ ਉਨ੍ਹਾਂ ਨੇ ਜਾਇਦਾਦ ਅਤੇ ਹੋਰ ਸਰੋਤਾਂ ਰਾਹੀਂ 68 ਲੱਖ ਰੁਪਏ ਦਾ ਵਾਧਾ ਦਿਖਾਇਆ ਸੀ।