NEW DELHI,(PUNJAB TODAY NEWS CA):- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਬਾਅਦ ਪ੍ਰਿਯੰਕਾ ਗਾਂਧੀ (Priyanka Gandhi) ਵੀ ਕੋਰੋਨਾ ਦੀ ਚਪੇਟ (Coronary Artery Disease) ‘ਚ ਆ ਗਏ ਹਨ,ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਹਨਾਂ ਵਿਚ ਕੋਰੋਨਾ (Corona) ਦੇ ਹਲਕੇ ਲੱਛਣ ਹਨ,ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ (Congress General Secretary Priyanka Gandhi) ਨੇ ਖੁਦ ਨੂੰ ਕੁਆਰੰਟੀਨ (Quarantine) ਕਰ ਲਿਆ ਹੈ,ਉਹਨਾਂ ਨੇ ਮੁਲਾਕਾਰ ਕਰਨ ਵਾਲਿਆਂ ਨੂੰ ਸਾਰੇ ਜ਼ਰੂਰੀ ਪ੍ਰੋਟੋਕੋਲ (Protocol) ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ,ਇਸ ਤੋਂ ਪਹਿਲਾਂ 1 ਜੂਨ ਨੂੰ ਸੋਨੀਆ ਗਾਂਧੀ ਦੀ ਰਿਪੋਰਟ ਪਾਜ਼ੇਟਿਵ (Report Positive) ਆਈ ਸੀ,ਉਹ ਉਸੇ ਦਿਨ ਸੇਵਾ ਦਲ ਵੱਲੋਂ ਆਯੋਜਿਤ ਗੌਰਵ ਯਾਤਰਾ ਵਿਚ ਸ਼ਾਮਲ ਹੋਏ ਸਨ।