Philadelphia,(PUNJAB TODAY NEWS CA):- ਅਮਰੀਕਾ ਦੇ ਫਿਲਾਡੇਲਫਿਆ (ladelphia) ‘ਚ ਸ਼ਨੀਵਾਰ ਦੇਰ ਰਾਤ ਇਕ ਬੰਦੂਕਧਾਰੀ ਨੇ ਭੀੜ ‘ਤੇ ਗੋਲੀਆਂ ਚਲਾ ਦਿੱਤੀਆਂ,ਇਸ ਘਟਨਾ ‘ਚ ਹੁਣ ਤੱਕ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 14 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ,ਅਮਰੀਕੀ ਮੀਡੀਆ ਮੁਤਾਬਕ (According to American media) ਇਹ ਘਟਨਾ ਅੱਧੀ ਰਾਤ ਤੋਂ ਬਾਅਦ ਵਾਪਰੀ,ਦੱਸਿਆ ਜਾ ਰਿਹਾ ਹੈ ਕਿ ਇਸ ‘ਚ ਕਈ ਗੰਨਮੈਨ ਸ਼ਾਮਲ ਸਨ, ਬੰਦੂਕਧਾਰੀਆਂ ਦੀ ਤਲਾਸ਼ ਐਤਵਾਰ ਸਵੇਰ ਤੱਕ ਜਾਰੀ ਰਹੀ,ਰਿਪੋਰਟ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ,ਇਸ ਦੇ ਨਾਲ ਹੀ ਘੱਟੋ-ਘੱਟ 14 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ!ਹਾਲਾਂਕਿ,ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸ਼ੱਕੀ ਨੂੰ ਮਾਰਿਆ ਗਿਆ ਹੈ ਜਾਂ ਨਹੀਂ,ਰਨ ਵਾਲਿਆਂ ਵਿਚ ਇੱਕ 25 ਸਾਲਾ ਔਰਤ ਅਤੇ ਇੱਕ 22 ਸਾਲਾ ਵਿਅਕਤੀ ਸ਼ਾਮਲ ਹਨ,7 ਜ਼ਖਮੀਆਂ ਨੂੰ ਥਾਮਸ ਜੇਫਰਸਨ ਹਸਪਤਾਲ (Thomas Jefferson Hospital) ਲਿਜਾਇਆ ਗਿਆ ਹੈ।