Winnipeg,(PUNJAB TODAY NEWS CA):- ਵਿੰਨੀਪੈਗ ਸ਼ਹਿਰ (The City of Winnipeg) ਨੇ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਅਤੇ ਲੈਂਡਫਿਲ ਵਿਚ ਦਾਖਲ ਹੋਣ ਵਾਲੇ ਭੋਜਨ ਦੀ ਰਹਿੰਦ-ਖੂੰਹਦ ਦੀ ਮਾਤਰਾ ਨੂੰ ਘਟਾਉਣ ਵਿਚ ਮਦਦ ਕਰਨ ਦੇ ਯਤਨ ਵਿਚ ਸਹਾਇਤਾ ਕਰਨ ਲਈ ਕੰਪੋਸਟ ਸਪੋਰਟ ਪ੍ਰੋਗਰਾਮ (Compost Support Program) ਦੀ ਬੀਤੇ ਸ਼ੁਕਰਵਾਰ ਘੋਸ਼ਣਾ ਕੀਤੀ,ਇਸ ਦੇ ਤਹਿਤ ਸ਼ਹਿਰ ਵਿਚ ਫੂਡ ਵੇਸਟ ਇਕੱਠੀ ਕਰਨ ਦੇ ਪ੍ਰੋਗਰਾਮਾਂ ਤੱਕ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਹੋ ਸਕੇਗੀ,ਇਸ ਪ੍ਰੋਗਰਾਮ ਦੇ ਤਹਿਤ ਉਹ ਸੰਸਥਾਵਾਂ ਜੋ ਭੋਜਨ ਦੀ ਵੇਸਟ ਨੂੰ ਇੱਥ ਲਾਇਸੰਸਸ਼ੁਦਾ ਕੰਪੋਸਟ ਸਹੂਲਤ ਵਿਚ ਇਕੱਠਾ ਕਰਦੀਆਂ ਹਨ ਤੇ ਉਹ ਫੈਸਿਲਟੀ (Facility) ਤੱਕ ਟਰਾਂਸਪੋਰਟ (Transport) ਕਰਕੇ ਪਹੁੰਚਾਉਂਦੀਆਂ ਹਨ।
ਉਹ ਵੱਧ ਤੋਂ ਵੱਧ 65,000 ਡਾਲਰ ਤੱਕ ਦੀ ਵਿੱਤੀ ਸਹਾਇਤਾ ਹਾਸਿਲ ਕਰਨ ’ਤੇ ਇਸ ਸਰਵਿਸ ਨੂੰ ਲੋਕਾਂ ਨੂੰ ਜਾਣੂ ਕਰਵਾਉਣ ਲਈ ਐਡਵਰਟਾਈਜਿੰਗ ਕ੍ਰੈਡਿਟ (Advertising credit) ਦੇ ਤੌਰ ’ਤੇ ਸਮਰਥਨ ਕਰਨ ਲਈ ਅਪਲਾਈ ਕਰ ਸਕਦੀਆਂ ਹਨ,Water and Waste, Riverbank Management ਅਤੇ Environment Committee ਦੇ Chairperson Counselor Brian Mays, ਨੇ ਇੱਕ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਇਸ ਪ੍ਰੋਗਰਾਮ ਨਾਲ ਹੋਰ ਜ਼ਿਆਦਾ ਵਿੰਨੀਪੈਗ ਵਾਸੀਆਂ ਕੋਲ ਫੂਡ ਵੇਸਟ (Winnipeg residents Have Food Waste) ਨੂੰ ਲਾਇਸੰਸਸ਼ੁਦਾ ਜਗ੍ਹਾਵਾਂ ’ਤੇ ਪਹੁੰਚਾਉਣ ਵਿਚ ਮਦਦ ਹੋਵੇਗੀ ਤੇ ਇਹ ਖਾਦ ਬਣਾਉਣ ਨੂੰ ਉਤਸ਼ਾਹਿਤ ਕਰੇਗਾ,ਉਹਨਾਂ ਕਿਹਾ ਕਿ ਕੂੜੇ ਨੂੰ ਘਟਾਉਣਾ ਤੇ ਡਾਇਵਰਸ਼ਨ ਪਹਿਲਕਦਮੀਆਂ ਨੂੰ ਅੱਗੇ ਵਧਾਉਣਾ ਸਾਡੇ ਵਾਤਾਵਰਣ ਲਈ ਬਹੁਤ ਮਹੱਤਵਪੂਰਨ ਹੈ।