
MOGA,(PUNJAB TODAY NEWS CA):- ਮੋਗਾ ਪੁਲਿਸ (Moga Police) ਨੇ CIA ਦੀ ਮਦਦ ਨਾਲ ਪਿੰਡ ਮੂਸੇਵਾਲੀ ਦੇ ਦਵਿੰਦਰ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕੀਤਾ,ਮੂਸੇਵਾਲਾ ਕਤਲ ਕਾਂਡ (Musewala Murder Case) ਵਿੱਚ ਤੀਜੇ ਵਿਅਕਤੀ ਨੂੰ ਫਤਿਹਾਬਾਦ (Fatehabad) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ,ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ (Punjabi Singer Sidhu Musewala Murder Case) ਵਿੱਚ ਐਤਵਾਰ ਰਾਤ ਨੂੰ ਪੰਜਾਬ ਪੁਲਿਸ (Punjab Police) ਨੇ ਇੱਕ ਵਾਰ ਫਿਰ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪੇਮਾਰੀ ਕੀਤੀ।
ਪੰਜਾਬ ਦੀ ਮੋਗਾ ਪੁਲਿਸ (Moga Police) ਦੀ ਟੀਮ ਨੇ CIA ਫਤਿਹਾਬਾਦ ਪੁਲਿਸ (Fatehabad Police) ਨਾਲ ਮਿਲ ਕੇ ਬੀਤੀ ਰਾਤ ਪਿੰਡ ਮੂਸੇਵਾਲੀ ਵਿੱਚ ਛਾਪਾ ਮਾਰ ਕੇ ਇੱਕ ਨੌਜਵਾਨ ਦਵਿੰਦਰ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਏ,ਮੂਸੇਵਾਲਾ ਕਤਲ ਕਾਂਡ (Musewala Murder Case) ਦੀ ਜਾਂਚ ਵਿੱਚ ਜੁਟੀ ਪੁਲਿਸ ਨੂੰ ਸੂਚਨਾ ਮਿਲੀ ਸੀ,ਕਿ ਦੇਵੇਂਦਰ ਉਰਫ਼ ਕਾਲਾ ਨੇ 16 ਅਤੇ 17 ਮਈ ਨੂੰ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਕੇਸ਼ਵ ਅਤੇ ਚਰਨਜੀਤ ਸਿੰਘ ਨੂੰ ਆਪਣੇ ਘਰ ਠਹਿਰਾਇਆ ਸੀ,ਇਹ ਦੋਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ (Punjabi Singer Sidhu Musewala Murder Case) ਵਿੱਚ ਸ਼ਾਮਲ ਦੱਸੇ ਜਾਂਦੇ ਹਨ,ਪੁਲਿਸ ਨੂੰ ਇਸ ਦੀ ਸੂਚਨਾ ਨਸੀਬ ਨੇ ਫਤਿਹਾਬਾਦ ਤੋਂ ਹੀ ਦਿੱਤੀ ਸੀ।