PATIALA,(PUNJAB TODAY NEWS CA):- ਪਟਿਆਲਾ ਸੈਂਟਰਲ ਜੇਲ੍ਹ (Patiala Central Jail) ਵਿਚ ਬੰਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ (Congress Leader Navjot Singh Sidhu) ਨੂੰ ਤਬੀਅਤ ਵਿਗੜਨ ਤੋਂ ਬਾਅਦ ਚੰਡੀਗੜ੍ਹ ਦੇ ਪੀਜੀਆਈ (PGI) ਵਿਚ ਭਰਤੀ ਕਰਵਾਇਆ ਗਿਆ ਹੈ,ਲੀਵਰ (Lever) ਦੀ ਸਮੱਸਿਆ ਦੇ ਬਾਅਦ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਦੇ ਪੀਜੀਆਈ (PGI of Chandigarh) ਵਿਚ ਜਾਂਚ ਲਈ ਲਿਜਾਇਆ ਗਿਆ,ਡਾਕਟਰਾਂ ਨੇ ਨਵਜੋਤ ਸਿੱਧੂ ਨੂੰ ਜਾਂਚ ਲਈ ਭਰਤੀ ਕਰ ਲਿਆ ਹੈ,ਨਵਜੋਤ ਸਿੰਘ ਸਿੱਧੂ ਐਂਬੋਲਿਜਮ (Embolism) ਨਾਂ ਦੀ ਬੀਮਾਰੀ ਤੋਂ ਗ੍ਰਸਤ ਹਨ ਅਤੇ ਉਨ੍ਹਾਂ ਨੂੰ ਲੀਵਰ ਦੀ ਵੀ ਬੀਮਾਰੀ ਹੈ,ਨਵਜੋਤ ਸਿੰਘ ਸਿੱਧੂ ਨੇ ਸਾਲ 2015 ‘ਚ ਦਿੱਲੀ ਦੇ ਇੱਕ ਹਸਪਤਾਲ (Hospital) ਵਿਚ ਐਕਿਊਟ ਡੀਪ ਵੇਨ ਥ੍ਰਾਮਬੋਸਿਸ (Acute Deep Vein Thrombosis) ਦਾ ਇਲਾਜ ਵੀ ਕਰਾਇਆ ਸੀ,ਡੀਵੀਟੀ (DVT) ਅਜਿਹੀ ਬੀਮਾਰੀ ਹੈ ਜਿਸ ਵਿਚ ਨਸ ‘ਚ ਥੂਨ ਜੰਮ ਜਾਂਦਾ ਹੈ,ਜਿਸ ਨਾਲ ਸਰੀਰ ਵਿਚ ਖੂਨ ਦਾ ਪ੍ਰਵਾਹ ਰੁਕ ਜਾਂਦਾ ਹੈ।