
Washington,(PUNJAB TODAY NEWS CA):- ਜਲੰਧਰ ਦੀ 41 ਸਾਲਾ ਮੈਡੀਕੋ ਡਾਕਟਰ ਗਗਨ ਪਵਾਰ ਅਮਰੀਕਾ (Medico Dr. Gagan Pawar USA) ਦੀ ਇੱਕ ਸਿਹਤ ਸੰਭਾਲ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਬਣ ਗਈ ਹੈ,ਪੰਜਾਬੀ ਜਿੱਥੇ ਵੀ ਜਾਂਦੇ ਹਨ ਪੰਜਾਬ ਦਾ ਨਾਮ ਰੌਸ਼ਨ ਕਰ ਦਿੰਦੇ ਹਨ,ਪਹਿਲਾਂ ਵੀ ਅਮਰੀਕਾ (USA) ਵਿਚ ਬਹੁਤ ਸਾਰੇ ਭਾਰਤੀ ਉੱਚ ਅਹੁਦਿਆਂ ‘ਤੇ ਕੰਮ ਕਰ ਰਹੇ ਹਨ,ਇਸ ਦੌਰਾਨ ਡਾਕਟਰ ਗਗਨ ਪਵਾਰ ਦੇ ਪਿਤਾ ਮੇਜਰ-ਜਨਰਲ ਸਰਬਜੀਤ ਸਿੰਘ ਪਵਾਰ (Major-General Sarabjit Singh Pawar) ਨੇ ਕਿਹਾ ਕਿ ਪਰਿਵਾਰ ਵਿਚ ਇਹ ਖੁਸ਼ੀ ਦਾ ਸਮਾਂ ਹੈ,ਡਾਕਟਰ ਗਗਨ ਪਵਾਰ (Dr. Gagan Pawar) ਨੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. (MBBS from Government Medical College, Amritsar) ਕੀਤੀ ਸੀ,ਜਿਸ ਤੋਂ ਬਾਅਦ ਉਸ ਨੇ ਪੈਨਸਿਲਵੇਨੀਆ ਯੂਨੀਵਰਸਿਟੀ (University of Pennsylvania) ਤੋਂ ਐਮ.ਡੀ. (MD) ਕੀਤੀ,ਉਹ 2011 ਵਿਚ ਇੱਕ ਡਾਕਟਰ ਵਜੋਂ ਕੰਪਨੀ ਵਿਚ ਸ਼ਾਮਲ ਹੋਈ, 2014 ਵਿਚ ਮੁੱਖ ਮੈਡੀਕਲ ਅਫਸਰ (Chief Medical Officer) ਬਣੀ ਅਤੇ ਹੁਣ ਉਸੇ ਕੰਪਨੀ ਵਿਚ ਸੀ.ਈ.ਓ. (CEO) ਨੌਕਰੀ ਦੌਰਾਨ ਉਸ ਨੇ ਐਮ.ਬੀ.ਏ.-ਫਿਜ਼ੀਸ਼ੀਅਨ (MBA-Physician) ਵੀ ਕੀਤਾ।