
NEW DELHI,(PUNJAB TODDAY NEWS CA):- ਚੋਣ ਕਮਿਸ਼ਨ (Election Commission) ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ 18 ਜੁਲਾਈ ਨੂੰ ਹੋਵੇਗੀ,ਇਸ ਸਬੰਧੀ ਨੋਟੀਫਿਕੇਸ਼ਨ 15 ਜੂਨ ਨੂੰ ਜਾਰੀ ਕੀਤਾ ਜਾਵੇਗਾ,ਦੇਸ਼ ਵਿੱਚ ਰਾਸ਼ਟਰਪਤੀ ਚੋਣ 2022 ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ,ਨਾਮਜ਼ਦਗੀਆਂ 29 ਜੂਨ ਤਕ ਦਾਖਲ ਕੀਤੀਆਂ ਜਾਣਗੀਆਂ,ਚੋਣ ਨਤੀਜੇ 21 ਜੁਲਾਈ ਨੂੰ ਆਉਣਗੇ,ਜ਼ਿਕਰਯੋਗ ਹੈ ਕਿ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ,ਸੰਵਿਧਾਨ ਦੀ ਧਾਰਾ 62 ਮੁਤਾਬਕ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) 24 ਜੁਲਾਈ ਨੂੰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਰਹੇ ਹਨ ਅਤੇ ਅਗਲੇ ਰਾਸ਼ਟਰਪਤੀ (President) ਦੀ ਚੋਣ ਉਸ ਤੋਂ ਪਹਿਲਾਂ ਹੋਣੀ ਚਾਹੀਦੀ ਹੈ,ਰਾਸ਼ਟਰਪਤੀ ਦੀ ਚੋਣ 17 ਜੁਲਾਈ 2017 ਨੂੰ ਹੋਈ ਸੀ।