Jalandhar,(PUNJAB TODAY NEWS CA):- Hindustan Petroleum Corporation Limited (HPCL) ਅਤੇ Bharat Petroleum Corporation Limited (BPCL) ਆਪਣੇ ਰਿਟੇਲ ਆਊਟਲੇਟਾਂ (Retail outlets) ‘ਤੇ ਮੰਗ ਅਨੁਸਾਰ ਤੇਲ ਦੀ ਸਪਲਾਈ ਨਹੀਂ ਕਰ ਰਹੇ ਹਨ,ਤੇਲ ਕੰਪਨੀਆਂ (Oil Companies) ਵੱਲੋਂ ਪੈਟਰੋਲ ਤੇ ਡੀਜ਼ਲ (Petrol And Diesel) ਦੀ ਮੰਗ ਅਨੁਸਾਰ ਸਪਲਾਈ ਨਾ ਮਿਲਣ ਕਾਰਨ ਮਾਝਾ ਅਤੇ ਦੁਆਬਾ ਖੇਤਰ ਦੇ ਕਰੀਬ 50 ਪੈਟਰੋਲ ਪੰਪ ਬੰਦ ਪਏ ਹਨ,ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ (Petrol Pump Dealers Association Punjab) ਦੇ ਬੁਲਾਰੇ ਮੋਂਟੀ ਗੁਰਮੀਤ ਸਹਿਗਲ (Monty Gurmeet Sehgal) ਨੇ ਕਿਹਾ ਕਿ ਤੇਲ ਕੰਪਨੀਆਂ ਸਿਰਫ਼ ਕਾਲਪਨਿਕ ਘਾਟੇ ਦੇ ਕੇ ਤੇਲ ਦੀ ਸਪਲਾਈ ਬੰਦ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ (Oil Companies) ਦਾਅਵਾ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਪੈਟਰੋਲ (Petrol) ਦੀ ਵਿਕਰੀ ‘ਤੇ 18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਵਿਕਰੀ ‘ਤੇ 22 ਰੁਪਏ ਦਾ ਨੁਕਸਾਨ ਹੋ ਰਿਹਾ ਹੈ,ਕਈ Petrol Pumps ਕੁਝ ਦਿਨਾਂ ਲਈ ਬੰਦ ਰਹਿੰਦੇ ਹਨ,ਜਦਕਿ ਜ਼ਿਆਦਾਤਰ ਸਪਲਾਈ ਦੇਰੀ ਨਾਲ ਪਹੁੰਚ ਰਹੀ ਹੈ,ਇਸ ਕਾਰਨ ਕਈ Petrol Pumps ‘ਤੇ ਕੁਝ ਘੰਟਿਆਂ ਤੱਕ ਪੈਟਰੋਲ (Petrol) ਨਹੀਂ ਵਿਕ ਰਿਹਾ,ਮੌਜੂਦਾ ਸਮੇਂ ‘ਚ ਸਿਰਫ Indian Oil ਹੀ ਆਪਣੇ ਰਿਟੇਲ ਆਊਟਲੇਟਾਂ (Retail Outlets) ਨੂੰ ਲਗਾਤਾਰ ਤੇਲ ਦੀ ਸਪਲਾਈ ਭੇਜ ਰਹੀ ਹੈ।