CHANDIGARH,(PUNJAB TODAY NEWS CA):- ਸਰਕਾਰ ਵੱਲੋਂ 7275 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਿੱਧੇ ਕਿਸਾਨਾਂ ਕੋਲੋਂ ਖਰੀਦ ਕੀਤੀ ਜਾ ਰਹੀ ਹੈ,ਸੀ.ਐੱਮ. ਮਾਨ (CM Mann) ਨੇ ਕਿਹਾ ਕਿ ਪੰਜਾਬ ਦੇ ਇਤਿਹਾਸ (History of Punjab) ਵਿੱਚ ਪਹਿਲੀ ਵਾਰ ਇੱਕ ਲੱਖ ਏਕੜ ਤੋਂ ਵੱਧ ਰਕਬੇ ਵਿੱਚ ਮੂੰਗੀ ਦੀ ਬਿਜਾਈ ਹੋਈ ਹੈ,ਕਿਸਾਨਾਂ ਤੋਂ ਗਰਮੀਆਂ ਦੀ ਮੂੰਗੀ ਦੀ ਫਸਲ (Corn crop) ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਸ਼ੁਰੂ ਕਰ ਦਿੱਤੀ ਹੈ,ਗਰਮੀਆਂ ਦੀ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ 7275 ਰੁਪਏ ‘ਤੇ ਖਰੀਦੀ ਜਾ ਰਹੀ ਹੈ।
ਇਸ ਤਰ੍ਹਾਂ ਕਿਸਾਨਾਂ ਨੂੰ ਕਣਕ ਦੀ ਵਾਢੀ ਅਤੇ ਝੋਨੇ ਦੀ ਕਾਸ਼ਤ ਦੇ ਵਿਚਾਲੇ ਪ੍ਰਤੀ ਏਕੜ ਪੰਜ ਕੁਇੰਟਲ ਅਨੁਮਾਨਿਤ ਝਾੜ ਦੇ ਨਾਲ 36,000 ਰੁਪਏ ਵਾਧੂ ਆਮਦਨ ਹੋਵੇਗੀ,ਮਾਨ ਸਰਕਾਰ ਨੇ ਮਾਰਕਫੈੱਡ ਅਤੇ ਸਹਿਕਾਰੀ ਸਭਾਵਾਂ ਨੂੰ ਮਾਰਕੀਟਿੰਗ ਸੀਜ਼ਨ (Marketing Season),2022-23 ਲਈ ਗਰਮੀਆਂ ਦੀ ਮੂੰਗੀ ਦੀ ਖਰੀਦ ਅਤੇ ਸਟੋਰੇਜ (Storage) ਅਤੇ ਹੋਰ ਲੌਜਿਸਟਿਕ ਸਹਾਇਤਾ (Logistic support) ਲਈ ਰਾਜ ਨੋਡਲ ਏਜੰਸੀਆਂ (State Nodal Agencies) ਵਜੋਂ ਐਲਾਨਿਆ ਹੈ,ਇਸੇ ਤਰ੍ਹਾਂ ਪੰਜਾਬ ਮੰਡੀ ਬੋਰਡ (Punjab Mandi Board) ਨੇ ਵੀ 31 ਜੁਲਾਈ 2022 ਤੱਕ ਮੂੰਗੀ ਦੀ ਖਰੀਦ ਲਈ 40 ਮੰਡੀਆਂ ਨੂੰ ਨੋਟੀਫਾਈ ਕੀਤਾ ਹੈ।