TORONTO,(PUNJAB TODAY NEWS CA):- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਸੋਮਵਾਰ ਨੂੰ ਇੱਕ ਟਵੀਟ ਰਾਹੀਂ ਆਪਣੇ ਆਪ ਨੂੰ ਇੱਕ ਵਾਰ ਫਿਰ ਕੋਵਿਡ-19 (Covid-19) ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ,ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੂਜੀ ਵਾਰ ਕੋਰੋਨਾ ਪੌਜ਼ੀਟਿਵ (Corona Positive) ਹੋਏ ਹਨ,ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਠੀਕ ਮਹਿਸੂਸ ਕਰ ਰਹੇ ਹਨ ਅਤੇ ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਟੀਕਾ ਲਗਾਇਆ ਗਿਆ ਸੀ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਹਾਲ ਹੀ ‘ਚ ਲਾਸ ਏਂਜਲਸ (Los Angeles) ‘ਚ ਆਯੋਜਿਤ ‘ਸਮਿਟ ਆਫ ਦ ਅਮੈਰੀਕਨਸ’ ਸੰਮੇਲਨ (Summit Of The Americans) ‘ਚ ਬਿਡੇਨ (Biden) ਅਤੇ ਹੋਰ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ,ਬਿਡੇਨ (Biden) ਨੇ ਸ਼ੁੱਕਰਵਾਰ ਨੂੰ ਜਸਟਿਨ ਟਰੂਡੋ (Justin Trudeau) ਨਾਲ ਲਈ ਗਈ ਇੱਕ ਫੋਟੋ ਸਾਂਝੀ ਕੀਤੀ,ਇਸ ਤੋਂ ਪਹਿਲਾਂ ਜਨਵਰੀ ‘ਚ ਕੈਨੇਡੀਅਨ ਪ੍ਰਧਾਨ ਮੰਤਰੀ ਕੋਰੋਨਾ ਵਾਇਰਸ (Corona Virus) ਦੀ ਲਪੇਟ ‘ਚ ਆਏ ਸਨ,ਟਵੀਟ (Tweet) ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਕੋਵਿਡ-19 (Covid-19) ਵਿਰੋਧੀ ਵੈਕਸੀਨ (Vaccine) ਲੈਣ ਦੀ ਅਪੀਲ ਕੀਤੀ ਹੈ।