NEW DELHI,(PUNJAB TODAY NEWS CA):- Agneepath Yojana: ਜਨਤਕ ਅਤੇ ਪੁਲਿਸ ਵਾਹਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੇ ਵਿਚਾਲੇ ਸਰਕਾਰ ਨੇ ਵੀਰਵਾਰ ਨੂੰ ਸਾਲ 2022 ਲਈ ਇਸ ਪ੍ਰਕਿਰਿਆ ਦੇ ਤਹਿਤ ਭਰਤੀ ਦੀ ਉਮਰ ਪਹਿਲਾਂ ਤੋਂ ਘੋਸ਼ਿਤ ਕੀਤੀ ਸੀ ਪਰ ਸਰਕਾਰ ਨੇ ਵਿਰੋਧ ਵੇਖਦੇ ਹੋਏ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ,ਮੰਗਲਵਾਰ ਨੂੰ ਅਗਨੀਪਥ ਯੋਜਨਾ (Agneepath Yojana) ਦਾ ਐਲਾਨ ਕਰਦੇ ਹੋਏ ਸਰਕਾਰ ਨੇ ਕਿਹਾ ਸੀ ਕਿ ਸਾਰੀਆਂ ਨਵੀਂਆਂ ਭਰਤੀਆਂ ਲਈ ਉਮਰ ਸੀਮਾ ਸਾਢੇ 17 ਤੋਂ 21 ਸਾਲ ਕੀਤੀ ਸੀ,ਸਰਕਾਰ ਨੇ ਫੈਸਲਾ ਕੀਤਾ ਹੈ ਕਿ 2022 ਲਈ ਪ੍ਰਸਤਾਵਿਤ ਭਰਤੀ ਪ੍ਰਕਿਰਿਆ ਲਈ ਇੱਕ ਵਾਰ ਦੀ ਛੋਟ (ਉਮਰ ਸੀਮਾ ਵਿੱਚ) ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਅਗਨੀਪਥ ਯੋਜਨਾ (Agneepath Yojana) ਦੇ ਖਿਲਾਫ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ,ਅਗਨੀਪਥ ਯੋਜਨਾ (Agneepath Yojana) ਦੇ ਤਹਿਤ ਨੌਜਵਾਨਾਂ ਨੂੰ ਪਹਿਲੇ ਸਾਲ ਲਈ 4.76 ਲੱਖ ਦਾ ਸਾਲਾਨਾ ਪੈਕੇਜ ਮਿਲੇਗਾ,ਚੌਥੇ ਸਾਲ ਤੱਕ ਇਹ ਵਧ ਕੇ 6.92 ਲੱਖ ਹੋ ਜਾਵੇਗੀ,ਇਸ ਤੋਂ ਇਲਾਵਾ ਹੋਰ ਜੋਖਿਮ ਅਤੇ ਤੰਗੀ ਭੱਤੇ ਵੀ ਮਿਲਣਗੇ,ਚਾਰ ਸਾਲ ਦੀ ਸੇਵਾ ਤੋਂ ਬਾਅਦ ਨੌਜਵਾਨਾਂ ਨੂੰ 11.7 ਲੱਖ ਰੁਪਏ ਦਾ ਸਰਵਿਸ ਫੰਡ (Service Fund) ਦਿੱਤਾ ਜਾਵੇਗਾ।
ਇਸ ‘ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ,ਅਗਨੀਪਥ ਸਕੀਮ (Agneepath Scheme) ਦੀ ਸ਼ੁਰੂਆਤ ਦੇ ਨਤੀਜੇ ਵਜੋਂ,ਹਥਿਆਰਬੰਦ ਬਲਾਂ ਵਿੱਚ ਸਾਰੇ ਨਵੇਂ ਭਰਤੀ ਹੋਣ ਵਾਲਿਆਂ ਲਈ ਦਾਖਲੇ ਦੀ ਉਮਰ 17 ½ – 21 ਸਾਲ ਨਿਰਧਾਰਤ ਕੀਤੀ ਗਈ ਹੈ,2022 ਲਈ ਅਗਨੀਪਥ ਯੋਜਨਾ (Agneepath Yojana) ਲਈ ਭਰਤੀ ਪ੍ਰਕਿਰਿਆ ਲਈ ਉਪਰਲੀ ਉਮਰ ਸੀਮਾ ਨੂੰ ਵਧਾ ਕੇ 23 ਸਾਲ ਕਰ ਦਿੱਤਾ ਗਿਆ ਹੈ।