KABUL,(PUNJAB TODAY NEWS CA):- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ (Kabul) ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਭਿਆਨਕ ਹਮਲਾ ਹੋਇਆ ਹੈ,ਕਾਬੁਲ ਵਿੱਚ ਡਰੇ ਹੋਏ ਸਿੱਖਾਂ ਦਾ ਦਾਅਵਾ ਹੈ ਕਿ ISIS ਦੇ ਹਮਲਾਵਰ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਏ,ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ ਦੇ ਹਮਲਾਵਰ ਗੁਰਦੁਆਰਾ ਸਾਹਿਬ (Gurdwara Sahib) ਵਿੱਚ ਵੜ ਗਏ ਅਤੇ ਉਨ੍ਹਾਂ ਨੇ ਉਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਮਾਰ ਦਿੱਤਾ,ਕਈ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ।
ਦੱਸ ਦੇਈਏ ਕਿ ਇਸ ਗੁਰਦੁਆਰੇ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਸਿੱਖ ਲੋਕ ਵੱਸਦੇ ਹਨ,ਇਸ ਤੋਂ ਪਹਿਲਾਂ ਵੀ ਇਸ ਗੁਰਦੁਆਰੇ ‘ਤੇ ਕਈ ਵਾਰ ਭਿਆਨਕ ਹਮਲੇ ਹੋ ਚੁੱਕੇ ਹਨ,ਤਾਲਿਬਾਨ ਨੇ ਹਾਲ ਹੀ ‘ਚ ਦਾਅਵਾ ਕੀਤਾ ਸੀ,ਕਿ ਉਨ੍ਹਾਂ ਨੇ ਗੁਰਦੁਆਰਾ ਕਰਤੇ ਪਰਵਾਨ ‘ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ,ਮੀਡੀਆ ਰਿਪੋਰਟਾਂ (Media Reports) ਮੁਤਾਬਕ ਗੁਰਦੁਆਰਾ ਕਰਤਾ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਕਥਿਤ ਤੌਰ ‘ਤੇ ਗੁਰਦੁਆਰਾ ਸਾਹਿਬ (Gurdwara Sahib) ਦੇ ਅੰਦਰ ਜਾ ਕੇ ਸਾਰੇ ਲੋਕਾਂ ਨੂੰ ਮਾਰ ਦਿੱਤਾ,ਉਨ੍ਹਾਂ ਮੁਤਾਬਕ ਅੱਤਵਾਦੀ ISISI ਦੇ ਹਨ।
ਕਾਬੁਲ (Kabul) ਦੇ ਗੁਰਦੁਆਰਾ ਸਾਹਿਬ (Gurdwara Sahib) ਉਤੇ ਹਮਲਾ ਕਰਨ ਵਾਲੇ ਬੰਦੂਕਧਾਰੀ ਸ਼ਾਇਦ ਤਾਲਿਬਾਨ ਦੇ ਵਿਰੋਧੀ ਦਾਏਸ਼ ਸਮੂਹ ਨਾਲ ਸਬੰਧਤ ਹਨ,ਤਾਲਿਬਾਨ ਲੜਾਕੇ ਮੌਕੇ ਉਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਵਿਚਕਾਰ ਲੜਾਈ ਜਾਰੀ ਹੈ,ਗੁਰਦੁਆਰਾ ਸਾਹਿਬ (Gurdwara Sahib) ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਚਾਰ ਸਿੱਖ ਲਾਪਤਾ ਹਨ,ਇਹ ਜਾਣਕਾਰੀ ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਦਿੱਤੀ,ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਕਾਬੁਲ (Kabul) ਦੇ ਇਕ ਪਵਿੱਤਰ ਗੁਰਦੁਆਰੇ ਉਤੇ ਹੋਏ ਹਮਲੇ ਨੂੰ ਲੈ ਕੇ ਬਹੁਤ ਚਿੰਤਤ ਹਾਂ,ਅਸੀਂ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਤੇ ਅਗਲੇਰੀ ਘਟਨਾਕ੍ਰਮ ਬਾਰੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।