Gandhinagar,(PUNJAB TODAY NEWS CA):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਗਾਂਧੀਨਗਰ (Gandhinagar) ਸਥਿਤ ਆਪਣੀ ਮਾਤਾ ਹੀਰਾਬੇਨ ਮੋਦੀ (Hiraben Modi) ਦੇ ਘਰ ਪਹੁੰਚੇ ਹਨ,PM ਮੋਦੀ ਦੀ ਮਾਂ ਅੱਜ 100 ਸਾਲ ਦੀ ਹੋ ਜਾਵੇਗੀ,ਮਾਂ ਨਾਲ ਮੁਲਾਕਾਤ ਦੌਰਾਨ ਪੀਐਮ ਮੋਦੀ (PM Modi) ਨੇ ਉਨ੍ਹਾਂ ਦੀ ਪੂਜਾ ਕੀਤੀ,ਇਸ ਦੌਰਾਨ ਉਸ ਨੇ ਆਪਣੀ ਮਾਂ ਦੇ ਪੈਰ ਧੋਤੇ ਅਤੇ ਤੋਹਫ਼ੇ ਵਿੱਚ ਇਕ ਸ਼ਾਲ ਦਿੱਤਾ,ਹੀਰਾਬੇਨ ਮੋਦੀ ਦੇ ਨਾਲ ਇਹ ਦਿਨ ਪੀ.ਐੱਮ. ਮੋਦੀ (PM Modi) ਲਈ ਵੀ ਖਾਸ ਹੈ,ਇਸ ਮੌਕੇ ‘ਤੇ ਪੀ.ਐੱਮ. ਮੋਦੀ ਨੇ ਆਪਣੀ ਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ,ਮੁਲਾਕਾਤ ਦੌਰਾਨ ਪੀ.ਐੱਮ. ਮੋਦੀ ਮਾਂ ਨੂੰ ਪ੍ਰਣਾਮ ਕਰਦੇ ਦਿਖਾਈ ਦਿੱਤੇ ਤੇ ਜ਼ਮੀਨ ‘ਤੇ ਬੈਠ ਕੇ ਮਾਂ ਦੇ ਪੈਰ ਧੋਤੇ,ਪੀ.ਐੱਮ. ਮੋਦੀ ਤੜਕੇ ਸਵੇਰੇ ਆਪਣੀ ਮਾਂ ਦੇ ਘਰ ਪਹੁੰਚੇ।
ਪੀ.ਐੱਮ. ਮੋਦੀ (PM Modi) ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਟਵੀਟ ਵੀ ਕੀਤਾ,ਜਿਸ ਵਿੱਚ ਉਨ੍ਹਾਂ ਲਿਖਿਆ, ”ਮਾਂ ਇਹ ਸਿਰਫ ਸ਼ਬਦ ਨਹੀਂ ਹੈ,ਜ਼ਿੰਦਗੀ ਦੀ ਉਹ ਭਾਵਨਾ ਹੈ,ਜਿਸ ਵਿੱਚ ਪ੍ਰੇਮ, ਸਬਰ, ਵਿਸ਼ਵਾਸ, ਕਿੰਨਾ ਕੁਝ ਸਮਾਇਆ ਹੈ!ਮੇਰੀ ਮਾਂ,ਹੀਰਾਬੇਨ ਮੋਦੀ (Hiraben Modi) ਅੱਜ 18 ਜੂਨ ਨੂੰ 100ਵੇਂ ਸਾਲ ਵਿੱਚ ਦਾਖਲ਼ ਹੋ ਰਹੀ ਹੈ,ਉਨ੍ਹਾਂ ਦਾ ਜਨਮ ਸ਼ਤਾਬਦੀ ਸਾਲ ਸ਼ੁਰੂ ਹੋ ਰਿਹਾ ਹੈ,ਮੈਂ ਆਪਣੀ ਖੁਸ਼ੀ ਤੇ ਖੁਸ਼ਕਿਸਮਤੀ ਸਾਂਝਾ ਕਰ ਰਿਹਾ ਹਾਂ।”