
Surrey, 19 June 2022,(PUNJAB TODAY NEWS CA):- Canada News: ਵੈਨਕੂਵਰ (Vancouver) ਵਿਚਾਰ ਮੰਚ ਵੱਲੋਂ ਇੰਗਲੈਂਡ ਤੋਂ ਆਏ ‘ਪੰਜਾਬ ਮੇਲ ਇੰਟਰਨੈਸ਼ਨਲ’ ਲੰਡਨ (‘Punjab Mail International’ London) ਦੇ ਐਡੀਟਰ ਗੁਰਦੀਪ ਸਿੰਘ ਸੰਧੂ (Editor Gurdeep Singh Sandhu) ਅਤੇ ਅੰਮ੍ਰਿਤਾ ਕੌਰ ਸੰਧੂ (Amrita Kaur Sandhu) ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ,ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ (General Art Gallery And Gurdeep Arts Academy) ਦੇ ਸਹਿਯੋਗ ਨਾਲ ਕਰਵਾਏ।
ਇਸ ਪ੍ਰੋਗਰਾਮ ਵਿਚ ਦੋਹਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਆਰਟਿਸਟ ਨੇ ਵੈਨਕੂਵਰ (Vancouver) ਵਿਚਾਰ ਮੰਚ ਬਾਰੇ ਜਾਣਕਾਰੀ ਦਿੱਤੀ,ਉਨ੍ਹਾਂ ਦੱਸਿਆ ਹੈ ਕਿ ਇਸ ਮੰਚ ਵੱਲੋਂ ਵੈਨਕੂਵਰ (Vancouver), ਸਰੀ (Surrey) ਵਿਚ ਆਏ ਹਰ ਇਕ ਕਲਾਕਾਰ, ਸਾਹਿਤਕਾਰ, ਵਿਦਵਾਨ, ਪੱਤਰਕਾਰ ਦਾ ਸਵਾਗਤ ਕੀਤਾ ਜਾਂਦਾ ਹੈ,ਅਤੇ ਉਸ ਨਾਲ ਵਿਸ਼ੇਸ਼ ਸੰਵਾਦ ਰਚਾਇਆ ਜਾਂਦਾ ਹੈ,ਉਨ੍ਹਾਂ ਗੁਰਦੀਪ ਸਿੰਘ ਸੰਧੂ ਅਤੇ ਅੰਮ੍ਰਿਤਾ ਕੌਰ ਸੰਧੂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ।
ਇਸ ਮੌਕੇ ਦੋਹਾਂ ਮਹਿਮਾਨਾਂ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ (Honors) ਦੇਣ ਦੀ ਰਸਮ ਮੰਚ ਦੇ ਆਗੂ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਹਰਦਮ ਸਿੰਘ ਮਾਨ ਨੇ ਅਦਾ ਕੀਤੀ,ਇਸ ਸੰਖੇਪ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਤੋਂ ਆਏ ਸਾਹਿਤਕਾਰ ਭੁਪਿੰਦਰ ਬੇਦੀ ਤੇ ਉਨ੍ਹਾਂ ਦੀ ਧਰਮ ਪਤਨੀ, ਸੁਖਜਿੰਦਰ ਸਿੰਘ, ਕੌਰ ਸਿੰਘ ਸਰਾਂ, ਜਸਕਰਨ ਜੱਸੀ, ਭੁਪਿੰਦਰ ਸਿੰਘ ਮੱਲ੍ਹੀ, ਪ੍ਰਭਲੀਨ ਕੌਰ, ਗੁਰਦੇਵ ਸਿੰਘ ਦਰਦੀ ਅਤੇ ਸੰਧੂ ਪਰਿਵਾਰ ਦੇ ਕੁਝ ਰਿਸ਼ਤੇਦਾਰ ਸ਼ਾਮਲ ਸਨ।