SANGRUR,(PUNJAB TODAY NEWS CA):- ਸੰਗਰੂਰ ਜ਼ਿਮਨੀ ਚੋਣ (Sangrur By-Election) ਦੌਰਾਨ ਪਿੰਕ ਪੋਲਿੰਗ ਬੂਥ (Pink Polling Booth) ਖਿੱਚ ਦਾ ਕੇਂਦਰ ਰਹੇ,ਇਹਨਾਂ ਬੂਥਾਂ ਦਾ ਪ੍ਰਬੰਧ ਔਰਤਾਂ ਵੱਲੋਂ ਕੀਤਾ ਗਿਆ,ਸੋਸ਼ਲ ਮੀਡੀਆ (Social Media) ’ਤੇ ਇਹ ਤਸਵੀਰਾਂ ਕਾਫੀ ਵਾਇਰਲ (Viral) ਹੋ ਰਹੀਆਂ ਹਨ,ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪੋਲਿੰਗ ਬੂਥਾਂ (Polling Booths) ’ਤੇ ਆਕਰਸ਼ਕ ਪੋਸਟਰ (Attractive Poster) ਵੀ ਲਗਾਏ ਗਏ,ਇਸ ਤੋਂ ਇਲਾਵਾ ‘ਸਵੱਛ ਵਾਤਾਵਰਣ ਅਤੇ ਮਜ਼ਬੂਤ ਲੋਕਤੰਤਰ’ (‘Clean Environment and Strong Democracy’) ਨੂੰ ਯਕੀਨੀ ਬਣਾਉਣ ਲਈ ਇਕ ਵੱਡੀ ਪਹਿਲਕਦਮੀ ਕੀਤੀ ਗਈ,ਹਲਕੇ ਦੇ ਕਈ ਪੋਲਿੰਗ ਬੂਥਾਂ (Polling Booths) ’ਤੇ ਵੋਟ ਪਾਉਣ ਲਈ ਆਏ ਨਾਗਰਿਕਾਂ ਨੂੰ ਬੂਟੇ ਵੰਡ ਕੇ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ ਗਿਆ।