CHANDIGARH,(PUNJAB TODAY NEWS CA):- 6ਵੀਂ ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਦੂਜਾ ਬਜਟ ਸੈਸ਼ਨ 24 ਜੂਨ ਨੂੰ ਸ਼ੁਰੂ ਹੋ ਰਿਹਾ ਹੈ,ਸਵੇਰੇ ਪਹਿਲੀ ਬੈਠਕ ਵਿਚ ਪਿਛਲੇ ਸਮੇਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ ਅਤੇ ਬਾਅਦ ਦੁਪਹਿਰ ਦੂਜੀ ਬੈਠਕ ਵਿਚ 21 ਮਾਰਚ ਨੂੰ ਹੋਏ ਸੈਸ਼ਨ ਵਿਚ ਰਾਜਪਾਲ ਵਲੋਂ ਪੇਸ਼ ਕੀਤੇ ਗਏ ਸਰਕਾਰ ਦੇ ਭਾਸ਼ਨ ਉਪਰ ਬਹਿਸ ਦੀ ਸ਼ੁਰੂਆਤ ਹੋਵੇਗੀ,ਇਸ ਸਮੇਂ ਸਦਨ ਵਿਚ ਸੱਤਾਧਿਰ ‘ਆਪ’ ਦੇ 92 ਮੈਂਬਰ ਹਨ,ਕਾਂਗਰਸ ਦੇ 18, ਸ਼੍ਰੋਮਣੀ ਅਕਾਲੀ ਦਲ ਦੇ 3, ਭਜਪਾ ਦੇ 2 ਅਤੇ ਬਸਪਾ ਦਾ 1 ਮੈਂਬਰ ਹੈ,ਇਕ ਆਜ਼ਾਦ ਮੈਂਬਰ ਹੈ।