spot_img
Friday, April 26, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਵਿੱਚ ਗੱਡੀਆਂ ‘ਤੇ ਫੈਂਸੀ ਨੰਬਰ ਲਾਉਣ ਵਾਲਿਆਂ ਦੇ ਹੁਣ ਚਲਾਨ ਕੱਟੇ...

ਪੰਜਾਬ ਵਿੱਚ ਗੱਡੀਆਂ ‘ਤੇ ਫੈਂਸੀ ਨੰਬਰ ਲਾਉਣ ਵਾਲਿਆਂ ਦੇ ਹੁਣ ਚਲਾਨ ਕੱਟੇ ਜਾਣਗੇ

PUNJAB TODAY NEWS CA:

CHANDIGARH,(PUNJAB TODAY NEWS CA):- ਪੰਜਾਬ ਸਰਕਾਰ ਨੇ ਵੀਰਵਾਰ ਨੂੰ ਰਜਿਸਟ੍ਰੇਸ਼ਨ ਮਾਰਕ ਸਟੇਟ ਕੋਡ ਪੀ.ਬੀ. (Registration Mark State Code PB) ਦੇ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰਨ ਤੋਂ ਇਲਾਵਾ ਚਲਾਨ ਕੱਟਣ ਦਾ ਫੈਸਲਾ ਕੀਤਾ ਹੈ,ਪੰਜਾਬ ਵਿੱਚ ਗੱਡੀਆਂ ‘ਤੇ ਫੈਂਸੀ ਨੰਬਰ (Fancy Number) ਲਾਉਣ ਵਾਲਿਆਂ ਦੇ ਹੁਣ ਚਲਾਨ ਕੱਟੇ ਜਾਣਗੇ,ਇਸ ਦੇ ਨਾਲ ਹੀ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ,ਫੈਂਸੀ ਨੰਬਰ (Fancy Number) ਲੈਣ ਦੇ ਚਾਹਵਨ ਨਵੇਂ ਨੋਟੀਫਿਕੇਸ਼ਨ (New Notifications) ਮੁਤਾਬਕ ਇਨ੍ਹਾਂ ਨੂੰ ਪ੍ਰਾਪਤ ਕਰ ਸਕਣਗੇ।

ਟਰਾਂਸਪੋਰਟ ਵਿਭਾਗ (Department of Transportation) ਨੇ ਵਾਹਨ ਵੈੱਬਸਾਈਟ ‘ਤੇ ਇਨ੍ਹਾਂ ਨੰਬਰਾਂ ਨੂੰ ਤੁਰੰਤ ਬਲਾਕ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ,ਐਕਟ ਦੀ ਉਲੰਘਣਾ ਕਰਕੇ ਅਲਾਟ ਕੀਤੇ ਗਏ ਇਨ੍ਹਾਂ ਫੈਂਸੀ ਨੰਬਰ 30-12-2020 ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਰੱਦ ਕਰ ਦਿੱਤੇ ਗਏ ਸਨ,ਇਨ੍ਹਾਂ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Punjab Transport Minister Laljit Singh Bhullar) ਨੇ ਦੱਸਿਆ ਕਿ ਅਜਿਹੇ ਫੈਂਸੀ ਨੰਬਰ (Fancy Number) ਰੱਖਣ ਵਾਲੇ ਪੰਜਾਬ ਮੋਟਰ ਵਹੀਕਲ ਐਕਟ (Punjab Motor Vehicle Act) ਦੇ ਨਿਯਮ 42-ਏ ਅਧੀਨ 10-12-2020 ਨੂੰ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਨਵੇਂ ਫੈਂਸੀ ਨੰਬਰ (New Fancy Numbers) ਪ੍ਰਾਪਤ ਕਰ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments