CHANDIGARH,(PUNJAB TODAY NEWS CA):- ਮੰਤਰੀ ਹਰਜੋਤ ਬੈਂਸ (Minister Harjot Bains) ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਤੇ ਬਜਰੀ (Cheap Sand And Gravel) ਦੇਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ,ਜਿੰਨੀ ਆਮਦਨ ਪਿਛਲੇ 5 ਸਾਲਾਂ ‘ਚ ਆਈ ਹੈ, ਉਹ ਅਸੀਂ 1 ਸਾਲ ‘ਚ ਲਿਆਵਾਂਗੇ,ਇਸ ਸਮੇਂ ਮਾਰਕੀਟ ਵਿਚ ਰੇਤ ਦਾ ਰੇਟ ਔਸਤਨ 26 ਤੋਂ 28 ਰੁਪਏ ਅਤੇ ਬਜਰੀ ਦਾ 29 ਤੋਂ 39 ਰੁਪਏ ਹੈ। 16 ਮਾਰਚ ਤੋਂ 22 ਜੂਨ 2022 ਤੱਕ 30 ਕਰੋੜ 8 ਲੱਖ ਆਦਮਨੀ ਹੋਈ ਹੈ।
ਪਿਛਲੀ ਸਰਕਾਰ ਦੀ ਪਾਲਿਸੀ ਦੇ ਹਿਸਾਬ ਨਾਲ 7 ਬਲਾਕ ਦਿੱਤੇ ਗਏ ਸਨ, ਉਸ ਵਿਚੋਂ 3 ਅਜੇ ਬੰਦ ਪਏ ਹਨ,ਨਾਜਾਇਜ਼ ਮਾਈਨਿੰਗ (Illegal Mining) ਕਰਨ ਵਾਲਿਆਂ ਖਿਲਾਫ 277 ਕੇਸ ਦਰਜ ਕੀਤੇ ਜਾ ਚੁੱਕੇ ਹਨ,ਮਾਈਨਿੰਗ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਾਢੇ 5 ਰੁਪਏ ਫੁੱਟ ਰੇਟ ਤਾਂ ਕਹਿ ਦਿੱਤਾ ਪਰ ਮਿਲਿਆ ਨਹੀਂ।