CHANDIGARH,(PUNJAB TODAY NEWS CA):- ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ (Punjab’s Senior IAS officer Sanjay Popli) ਦੇ ਬੇਟੇ ਕਾਰਤਿਕ (Karthik) ਦੀ ਸੈਕਟਰ-11 ਸਥਿਤ ਘਰ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਜਿਸ ਸਮੇਂ ਇਹ ਘਟਨਾ ਹੋਈ,ਸੰਜੇ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ਵਿਚ ਵਿਜੀਲੈਂਸ ਜਾਂਚ ਕਰ ਰਹੀ ਸੀ,ਪਰਿਵਾਰ ਦਾ ਕਹਿਣਾ ਹੈ ਕਿ ਕਾਰਤਿਕ ਨੂੰ ਗੋਲੀ ਮਾਰੀ ਗਈ ਹੈ,ਦੂਜੇ ਪਾਸੇ ਚੰਡੀਗੜ੍ਹ (Chandigarh) ਦੇ ਐੱਸਐੱਸਪੀ ਕੁਲਦੀਪ ਚਹਿਲ (SSP Kuldeep Chahal) ਨੇ ਕਿਹਾ ਕਿ ਕਾਰਿਤਕ ਨੇ ਆਪਣੇ ਲਾਇਸੈਂਸੀ ਪਿਸਤੌਲ (Licensed Pistol) ਨਾਲ ਖੁਦ ਨੂੰ ਗੋਲੀ ਮਾਰੀ ਹੈ।
ਵਿਜੀਲੈਂਸ (Vigilance) ਨੇ 4 ਦਿਨ ਪਹਿਲਾਂ ਹੀ ਸੰਜੇ ਪੋਪਲੀ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਫੜਿਆ ਹੈ,ਸੰਜੇ ਪੋਪਲੀ ਨੂੰ ਅੱਜ ਹੀ ਮੋਹਾਲੀ ਕੋਰਟ (Mohali Court) ਵਿਚ ਪੇਸ਼ ਕੀਤਾ ਜਾਣਾ ਹੈ,ਪਰਿਵਾਰ ਦਾ ਦੋਸ਼ ਹੈ,ਕਿ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ,ਵਿਜੀਲੈਂਸ (Vigilance) ਉਨ੍ਹਾਂ ‘ਤੇ ਝੂਠੇ ਬਿਆਨ ਦੇਣ ਲਈ ਦਬਾਅ ਪਾ ਰਹੀ ਸੀ ਜਿਸ ਵਜ੍ਹਾ ਕਾਰਨ ਪੁੱਤ ਨੇ ਇਹ ਕਦਮ ਚੁੱਕਿਆ।
ਪਰਿਵਾਰ ਮੁਤਾਬਕ ਵਿਜੀਲੈਂਸ (Vigilance) ਦੀ ਟੀਮ ਉਨ੍ਹਾਂ ਦੇ ਘਰ ਆਈ ਸੀ,ਇਸ ਦੌਰਾਨ ਉਥੇ ਛਾਣਬੀਣ ਕੀਤੀ ਗਈ,ਵਿਜੀਲੈਂਸ (Vigilance) ਕੋਈ ਰਿਕਵਰੀ ਕਰਨ ਲਈ ਆਈ ਸੀ,ਇਸ ਦੌਰਾਨ ਕਾਰਤਿਕ ਤੇ ਵਿਜੀਲੈਂਸ ਅਧਿਕਾਰੀਆਂ (Vigilance Officers) ਵਿਚਾਲੇ ਬਹਿਸ ਹੋਈ,ਬਹਿਸ ਦੇ ਬਾਅਦ ਉਨ੍ਹਾਂ ਦੇ ਪੱਤ ਨੇ ਖੁਦ ਨੂੰ ਗੋਲੀ ਮਾਰ ਲਈ,ਕਾਰਤਿਕ (Karthik) ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ,ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੂੰ ਲੈ ਕੇ ਵੀ ਗੰਭੀਰ ਦੋਸ਼ ਲਗਾਏ।