BALACHAUR,(PUNJAB TODAY NEWS CA):- ਚਰਨਜੀਤ ਸਿੰਘ ਸਪੇਨ (Spain) ਚੰਗੇ ਭਵਿੱਖ ਦੀ ਭਾਲ ਲਈ ਗਿਆ ਸੀ,ਤੇ ਉਸ ਨੂੰ ਵਿਦੇਸ਼ ਗਿਆ ਅਜੇ 4 ਸਾਲ ਹੀ ਹੋਏ ਸਨ,ਬੀਤੇ ਦਿਨੀਂ ਚਰਨਜੀਤ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਭੇਦਭਰੇ ਹਾਲਾਤਾਂ ਵਿਚ ਉਸ ਦੀ ਮੌਤ ਹੋ ਗਈ,ਉਸ ਦੀ ਉਮਰ ਸਿਰਫ 24 ਸਾਲ ਸੀ ਤੇ ਉਹ 5 ਭੈਣਾਂ ਦਾ ਇਕਲੌਤਾ ਭਰਾ ਸੀ,ਚਰਨਜੀਤ ਸਿੰਘ ਬਲਾਚੌਰ (Balachaur) ਦੇ ਪਿੰਡ ਖੋਜਾ ਬੇਟ (Khoja Bet) ਦਾ ਰਹਿਣ ਵਾਲਾ ਸੀ।
ਤੇ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਸਪੇਨ (Spain) ਗਿਆ ਸੀ ਤਾਂ ਜੋ ਕੁਝ ਪੈਸੇ ਕਮਾ ਕੇ ਪਰਿਵਾਰ ਵਾਲਿਆਂ ਨੂੰ ਭੇਜ ਸਕੇ ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ,ਇਹ ਵੀ ਖਬਰ ਹੈ ਕਿ ਚਰਨਜੀਤ ਸਿੰਘ (Charanjit Singh) ਦੇ ਪਿਤਾ ਕੁਲਦੀਪ ਸਿੰਘ ਦੀ ਪਹਿਲਾਂ ਹੋ ਚੁੱਕੀ ਹੈ ਤੇ ਹੁਣ ਚਰਨਜੀਤ ਸਿੰਘ (Charanjit Singh) ਦੀ ਮੌਤ ਦੀ ਖਬਰ ਮਿਲਦਿਆਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ,ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।