LUDHIANA,(PUNJAB TODAY NEWS CA):- ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਨਾਲ ਸਬੰਧਤ ਬਲਦੇਵ ਚੌਧਰੀ ਨੂੰ ਜਸਕਰਨ ਵੱਲੋਂ ਹੀ ਹਥਿਆਰ ਸਪਲਾਈ ਕੀਤੇ ਜਾਂਦੇ ਸਨ,ਜਸਕਰਨ ਕਬੱਡੀ ਖਿਡਾਰੀ ਹੈ,ਲੁਧਿਆਣਾ ਪੁਲਿਸ ਕਮਿਸ਼ਨਰ (Ludhiana Police Commissioner) ਨੇ ਕਿਹਾ ਕਿ ਜਸਕਰਨ ਦੇ ਕੈਨੇਡਾ ਬੈਠੇ ਗੋਲਡੀ ਬਰਾੜ (Goldie Brar) ਨਾਲ ਸਬੰਧ ਹਨ,ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ (Commissioner of Police Kaustubh Sharma) ਨੇ ਦੱਸਿਆ ਕਿ ਬਲਦੇਵ ਚੌਧਰੀ ਜਿਸ ਨੂੰ ਬੀਤੇ ਦਿਨੀਂ ਲੁਧਿਆਣਾ ਪੁਲਿਸ (Ludhiana Police) ਵਲੋਂ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਾਲ 2021 ਦੇ ਵਿਚ ਇੱਕ ਕਤਲ ਮਾਮਲੇ ਤੋਂ ਬਾਅਦ ਇਸ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ,ਉਨ੍ਹਾਂ ਕਿਹਾ ਕਿ ਉਸ ਦੇ ਗਰਾਂਡ ਕ੍ਰਿਮੀਨਲ ਰਿਕਾਰਡ (Grand Criminal Record) ਦੀ ਜਾਂਚ ਕੀਤੀ ਜਾ ਰਹੀ ਹੈ।
ਉਸ ਤੋਂ ਪੁੱਛਗਿੱਛ ਕੀਤੀ ਗਈ ਸੀ ਤੇ ਉਸ ਨੇ ਦੱਸਿਆ ਕਿ ਜਸਕਰਨ ਸਿੰਘ ਉਰਫ ਕਰਨ ਹੀ ਉਸ ਨੂੰ ਹਥਿਆਰ ਦਿੰਦਾ ਸੀ,ਉਨ੍ਹਾਂ ਕਿਹਾ ਜਸਕਰਨ ਦੇ ਸਿੱਧੇ ਲਿੰਕ ਲਾਰੈਂਸ ਬਿਸ਼ਨੋਈ ਗੈਂਗ (Link Lawrence Bishnoi Gang) ਨਾਲ ਹਨ,ਗੋਲਡੀ ਬਰਾੜ (Goldie Brar) ਦੇ ਨਾਲ ਵੀ ਜਸਕਰਨ ਦੀ ਗੱਲਬਾਤ ਹੁੰਦੀ ਰਹੀ ਹੈ,ਅਤੇ ਗੱਲਬਾਤ ਕੋਈ ਪੁਰਾਣੀ ਨਹੀਂ ਸਗੋਂ ਥੋੜ੍ਹਾ ਸਮਾਂ ਪਹਿਲਾਂ ਹੀ ਹੋਈ ਹੈ।
ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਜਸਕਰਨ (Goldie Brar Jaskaran) ਨੂੰ ਆਪਣੇ ਮੈਸੇਜ ਅੱਗੇ ਪਹੁੰਚਾਉਣ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਿਚ ਇਸਤੇਮਾਲ ਕਰਦਾ ਸੀ,ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ (Sidhu Moosewale) ਦੇ ਕਤਲ ਮਾਮਲੇ ਵਿਚ ਵੀ ਇਸ ਦੇ ਲਿੰਕ ਤਲਾਸ਼ ਰਹੀ ਹੈ,ਅਤੇ ਉਨ੍ਹਾਂ ਨੂੰ ਵੱਡੇ ਸੁਰਾਖ ਮਿਲੇ ਹਨ,ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ (Sidhu Moosewala murder) ਮਾਮਲੇ ਵਿਚ ਜੋ ਲਿੰਕ ਸਾਹਮਣੇ ਆ ਰਹੇ ਹਨ ਉਸ ਦੀ ਤਫਤੀਸ਼ ਕੀਤੀ ਜਾ ਰਹੀ ਹੈ।