
NEW DELHI,(PUNJAB TODAY NEWS CA):- ਉਤਰ ਭਾਰਤ ‘ਚ ਚਾਹ ਦੀਆਂ ਵਧਦੀਆਂ ਕੀਮਤਾਂ ਅਤੇ Sri Lanka ‘ਚ ਜਾਰੀ ਆਰਥਿਕ ਸੰਕਟ ਕਾਰਨ ਵਿਦੇਸ਼ੀ ਖ਼ਰੀਦਦਾਰਾਂ ਦਾ ਰੁਖ਼ ਕੋਚੀ ਵਲ ਮੁੜਿਆ ਹੈ,ਹੁਣ ਵਿਦੇਸ਼ੀ ਖ਼ਰੀਦਦਾਰ ਕੋਚੀ ਤੋਂ ਵੱਡੀ ਮਾਤਰਾ ‘ਚ ਚਾਹ ਖ਼ਰੀਦ ਰਹੇ ਹਨ,ਇਨ੍ਹਾਂ ‘ਚ ਖ਼ਾਸ ਤੌਰ ‘ਤੇ Iran ਅਤੇ Turkey ਸ਼ਾਮਲ ਹਨ.
ਵਪਾਰੀਆਂ ਨੇ ਦਸਿਆ ਕਿ Kolkata ਵੀ ਨੀਲਾਮੀ ‘ਚ ਦੂਜੀ ਵਾਰ ਦੀ ਤੁੜਾਈ ਵਾਲੀਆਂ ਪੱਤੀਆਂ ਦੀਆਂ ਕੀਮਤਾਂ 350-450 ਰੁਪਏ ਪ੍ਰਤੀ ਕਿਲੋ ਦੇ ਲਗਭਗ ਬਣੀਆਂ ਹੋਈਆਂ ਹਨ,ਇਸੇ ਕਾਰਨ ਵਿਦੇਸ਼ੀ ਖ਼ਰੀਦਦਾਰ ਨਾ ਸਿਰਫ਼ Iran ਤੋਂ ਸਗੋਂ Turkey ਅਤੇ Russia ਵਰਗੇ ਦੇਸ਼ਾਂ ਤੋਂ ਵੀ ਦਖਣੀ ਭਾਰਤ ਦੇ ਬਾਜ਼ਾਰਾਂ ‘ਚੋਂ ਚਾਹ ਖ਼ਰੀਦ ਰਹੇ ਹਨ.
ਹਾਲ ਹੀ ‘ਚ Turkey ਨੇ ਭਾਰਤੀ ਕਣਕ ਦੀ ਖੇਪ ਨੂੰ ਇਹ ਕਹਿ ਕੇ ਮੋੜ ਦਿਤਾ ਸੀ ਕਿ ਇਸ ‘ਚ ਰੁਬੇਲਾ ਵਾਇਰਸ (The Rubella Virus) ਪਾਇਆ ਗਿਆ ਹੈ,ਹੁਣ ਉਸ ਨੇ ਚਾਹ ਦੀ ਖ਼ਰੀਦ ਲਈ ਭਾਰਤੀ ਬਾਜ਼ਾਰ ਦਾ ਰੁਖ਼ ਕੀਤਾ ਹੈ,ਇਕ ਰਿਪੋਰਟ ਮੁਤਾਬਕ ਨੀਲਗਿਰੀ (Eucalyptus,According To The Report) ਦੀਆਂ ਪੱਤੀਆਂ ਦੀ ਚੰਗੀ ਮੰਗ ਦੇਖਣ ਨੂੰ ਮਿਲ ਰਹੀ ਹੈ,ਨਾਲ ਹੀ ਕੀਮਤਾਂ ‘ਚ ਵੀ ਵਾਧਾ ਹੋਇਆ ਹੈ,ਚਾਹ ਦੀਆਂ ਪੱਤੀਆਂ ਦੀ ਕੀਮਤ ਔਸਤਨ 4 ਰੁਪਏ ਪ੍ਰਤੀ ਕਿਲੋ ਵਧ ਕੇ 159 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ,ਨਾਲ ਹੀ Grade ‘ਚ ਦਿਤੀ ਜਾਣ ਵਾਲੀ ਚਾਹ ਦੀ ਮਾਤਰਾ ‘ਚ ਵੀ ਵਾਧਾ ਹੋਇਆ ਹੈ.