HALIFAX,(PUNJAB TODAY NEWS CA):- RCMP ਦੀ ਕਮਿਊਨਿਕੇਸ਼ਨਜ਼ ਮੈਨੇਜਰ (Communications Manager) 02/ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਵਿੱਚ ਆਖਿਆ ਗਿਆ ਹੈ ਕਿ Nova Scotia ਦੀ ਮਾਸ ਸ਼ੂਟਿੰਗ ਤੋਂ ਬਾਅਦ ਵਾਲੇ ਦਿਨਾਂ ਵਿੱਚ RCMP ਦੀ Commissioner Brenda Lucky ਨੇ ਹਥਿਆਰਾਂ ਸਬੰਧੀ ਵੇਰਵਾ ਜਾਰੀ ਕਰਨ ਲਈ Federal Minister of Public Safety ਵੱਲੋਂ ਦਬਾਅ ਪਾਏ ਜਾਣ ਦੀ ਗੱਲ ਕਬੂਲੀ ਸੀ।
22 ਲੋਕਾਂ ਦੇ ਮਾਰੇ ਜਾਣ ਤੋਂ ਲੱਗਭਗ ਇੱਕ ਸਾਲ ਬਾਅਦ 14 ਅਪਰੈਲ, 2021 ਨੂੰ ਲੀਆ ਸਕੈਨਲੈਨ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ RCMP Leaders ਵੱਲੋਂ ਜਦੋਂ 28 ਅਪਰੈਲ,2020 ਵਿੱਚ ਇੱਕ ਕਾਨਫਰੰਸ ਕਾਲ ਦੌਰਾਨ ਹੈਲੀਫੈਕਸ (Halifax) ਦੇ ਸਟਾਫ ਦੀ ਨੁਕਤਾਚੀਨੀ ਕੀਤੀ ਗਈ ਤਾਂ ਉਸ ਸਮੇਂ ਉਸ ਦਾ ਸਾਰਾ ਧਿਆਨ ਹਥਿਆਰਾਂ ਸਬੰਧੀ ਬਿੱਲ ਨੂੰ ਪਾਸ ਕਰਵਾਉਣ ਦੇ ਲਿਬਰਲ ਸਰਕਾਰ (Liberal Government) ਦੇ ਏਜੰਡੇ ਵੱਲ ਲੱਗਿਆ ਹੋਇਆ ਸੀ।
ਇਸ ਤੋਂ ਕਈ ਘੰਟੇ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੁਪਰਡੈਂਟ ਡੈਰਨ ਕੈਂਪਬੈਲ (Superintendent Darren Campbell) ਵੱਲੋਂ ਹਮਲਾਵਰ ਵੱਲੋਂ ਵਰਤੀਆਂ ਗਈਆਂ ਗੰਨਜ਼ ਬਾਰੇ ਵੇਰਵੇ ਦੇਣ ਤੋਂ ਇਹ ਕਹਿੰਦਿਆਂ ਹੋਇਆਂ ਇਨਕਾਰ ਕਰ ਦਿੱਤਾ ਗਿਆ ਸੀ ਕਿ ਇਸ ਨਾਲ ਜਾਂਚ ਵਿੱਚ ਦਖਲਅੰਦਾਜ਼ੀ ਹੋਵੇਗੀ,ਅਪਰੈਲ 18-19, 2020 ਨੂੰ ਹੋਈ ਮਾਸ ਸ਼ੂਟਿੰਗ ਸਬੰਧੀ ਸ਼ੁਰੂ ਕੀਤੀ ਗਈ ਜਨਤਕ ਜਾਂਚ ਦੌਰਾਨ ਸਬੂਤ ਵਜੋਂ ਇਹ ਪੱਤਰ ਵੀ ਮੁਹੱਈਆ ਕਰਵਾਇਆ ਗਿਆ ਸੀ।
ਸ਼ੂਟਿੰਗ ਸਮੇਂ ਸਟਰੈਟੇਜਿਕ ਕਮਿਊਨਿਕੇਸ਼ਨਜ਼ ਡਾਇਰੈਕਟਰ ਸਕੈਨਲੈਨ (Director of Strategic Communications Scanlan) ਅਨੁਸਾਰ ਲੱਕੀ ਨੇ ਫੋਨ ਉੱਤੇ ਆਖਿਆ ਕਿ ਹੈਲੀਫੈਕਸ (Halifax) ਦੇ ਸਟਾਫ ਵੱਲੋਂ ਜਿਹੜੀ ਗੰਨਜ਼ ਸਬੰਧੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ,ਉਸ ਨਾਲ ਉਨ੍ਹਾਂ ਵੱਲੋਂ ਉਨ੍ਹਾਂ ਬੱਚਿਆਂ ਨੂੰ ਨਿਰਾਸ਼ ਕੀਤਾ ਗਿਆ ਹੈ ਜਿਨ੍ਹਾਂ ਦੇ ਮਾਪੇ ਇਸ ਗੋਲੀਕਾਂਡ ਵਿੱਚ ਮਾਰੇ ਗਏ।
ਸਕੈਨਲੈਨ (Scanlan) ਨੇ ਇਸ ਪੱਤਰ ਵਿੱਚ ਇਹ ਵੀ ਲਿਖਿਆ ਕਿ ਮੀਟਿੰਗ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਲੱਕੀ ਨੇ ਆਖਿਆ ਕਿ ਉਨ੍ਹਾਂ ਉੱਤੇ ਤਤਕਾਲੀ ਫੈਡਰਲ ਸੇਫਟੀ ਮੰਤਰੀ ਬਿੱਲ ਬਲੇਅਰ (Federal Safety Minister Bill Blair) ਵੱਲੋਂ ਦਬਾਅ ਪਾਇਆ ਗਿਆ ਸੀ,ਜਿਸ ਤੋਂ ਅਸੀਂ ਸਮਝ ਗਏ ਕਿ ਇਹ ਸੱਭ ਗੰਨਜ਼ ਸਬੰਧੀ ਬਿੱਲ ਪਾਸ ਕਰਵਾਉਣ ਨਾਲ ਸਬੰਧਤ ਹੈ।