
UDAIPUR,(PUNJAB TODAY NEWS CA):- Udaipur Murder Case: ਰਾਜਸਥਾਨ (Rajasthan) ਦੇ ਉਦੈਪੁਰ (Udaipur) ਵਿਚ ਮੰਗਲਵਾਰ ਨੂੰ ਨੂਪੁਰ ਸ਼ਰਮਾ ਦੇ ਸਮਰਥਨ ਵਿਚ ਸੋਸ਼ਲ ਮੀਡੀਆ (Social Media) ‘ਤੇ ਇੱਕ ਪੋਸਟ ਸ਼ੇਅਰ ਕਰਨ ਲਈ ਟੇਲਰ ਕਨ੍ਹਈਆ ਲਾਲ (Taylor Kanhaiya Lal) ਦਾ ਗਲਾ ਵੱਢਿਆ ਹੋਇਆ ਪਾਇਆ ਗਿਆ,ਇਸ ਦੇ ਨਾਲ ਹੀ ਇਸ ਮਾਮਲੇ ‘ਚ ਇਹ ਗੱਲ ਸਾਹਮਣੇ ਆ ਰਹੀ ਹੈ।
ਕਿ ਦੁਕਾਨਦਾਰ ਦੇ 8 ਸਾਲ ਦੇ ਬੇਟੇ ਨੇ ਗਲਤੀ ਨਾਲ ਆਪਣੇ ਮੋਬਾਈਲ (Mobile) ‘ਤੇ ਪੋਸਟ ਸ਼ੇਅਰ ਕਰ ਦਿੱਤੀ ਸੀ,ਜਦੋਂ ਕਿ ਕਾਤਲਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੀਐਮ ਨਰਿੰਦਰ ਮੋਦੀ (PM Narendra Modi) ਅਤੇ ਨੂਪੁਰ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਇੱਕ ਵੀਡੀਓ (Video) ਜਾਰੀ ਕੀਤਾ ਹੈ।
ਨ੍ਹਈਟੇਲਰ ਕਨ੍ਹਈਆ ਲਾਲ (Taylor Kanhaiya Lal) ਦਾ ਗਲਾ ਵੱਢਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਰਾਜਸਮੰਦ ਜ਼ਿਲ੍ਹੇ ਦੇ ਭੀਮਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ,ਹਾਲਾਂਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 17 ਜੂਨ ਨੂੰ ਹੀ ਦੋਸ਼ੀਆਂ ਨੇ ਕਨ੍ਹਈਆ ਲਾਲ ਨੂੰ ਮਾਰਨ ਦਾ ਐਲਾਨ ਕੀਤਾ ਸੀ,ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਸੀ,ਜੋ ਸੋਸ਼ਲ ਮੀਡੀਆ (Social Media) ‘ਤੇ ਵਾਇਰਲ (Viral) ਹੋ ਰਿਹਾ ਹੈ।