NEW DELHI,(PUNJAB TODAY NEWS CA):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਆਉਣਗੇ,ਉਹ ਫਿਰੋਜ਼ਪੁਰ ਵਿੱਚ ਪੀਜੀਆਈ (PGI) ਦੇ ਸੈਟੇਲਾਈਟ ਸੈਂਟਰ (Satellite Center) ਦਾ ਉਦਘਾਟਨ ਕਰਨਗੇ,ਇਹ ਜਾਣਕਾਰੀ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਦਿੱਤੀ,ਸ਼ਰਮਾ ਨੇ ਕਿਹਾ ਕਿ ਬਹੁਤ ਜਲਦ ਪ੍ਰਧਾਨ ਮੰਤਰੀ ਪੰਜਾਬ ਆ ਕੇ ਪੀਜੀਆਈ (PGI) ਦਾ ਉਦਘਾਟਨ ਕਰਨਗੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚੋਣਾਂ ਤੋਂ ਪਹਿਲਾਂ ਫਿਰੋਜ਼ਪੁਰ (Ferozepur) ਆਏ ਸਨ,ਉੱਥੇ ਉਨ੍ਹਾਂ ਦੇ ਕਾਫਲੇ ਨੂੰ ਇਕ ਫਲਾਈਓਵਰ ‘ਤੇ ਕਰੀਬ 20 ਮਿੰਟ ਤੱਕ ਰੋਕਿਆ ਗਿਆ,ਜਿਸ ਤੋਂ ਬਾਅਦ ਉਹ ਉਥੋਂ ਉਦਘਾਟਨ ਕੀਤੇ ਬਗੈਰ ਹੀ ਦਿੱਲੀ ਪਰਤ ਗਏ,ਬਠਿੰਡਾ ਹਵਾਈ ਅੱਡੇ (Bathinda Airport) ‘ਤੇ ਪਹੁੰਚਣ ‘ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਮੈਂ ਜਿਉਂਦਾ ਵਾਪਸ ਆਇਆ ਤਾਂ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਿਓ।