KALANAUR,(PUNJAB TODAY NEWS CA):- ਸ਼ਰਾਰਤੀ ਅਨਸਰਾਂ ਵੱਲੋਂ ਆਏ ਦਿਨ ਮਾਹੌਲ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਕੁਝ ਦਿਨ ਪਹਿਲਾਂ ਹੀ ਕਲਾਨੌਰ (Kalanaur) ਦੀ ਤਹਿਸੀਲ ਦੇ ਬਾਹਰ ਏ 4 ਪੇਪਰ ਤੇ ਕੰਪਿਊਟਰ (Computer) ਨਾਲ ਕੱਢੇ ਖਾਲਿਸਤਾਨ ਜ਼ਿੰਦਾਬਾਦ (Long Live Khalistan) ਦੇ ਪੋਸਟਰ ਵੇਖੇ ਗਏ ਸੀ,ਅੱਜ ਡੇਰਾ ਬਾਬਾ ਨਾਨਕ (Dera Baba Nanak) ਦੇ ਐਸਡੀਐਮ ਦਫਤਰ (SDM office) ਅਤੇ ਬੱਸ ਸਟੈਂਡ (Bus Stand) ਤੇ ਖਾਲਿਸਤਾਨ ਦੇ ਪੋਸਟਰ (Posters of Khalistan) ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾ ਦਿੱਤੇ ਗਏ ਹਨ,ਇਹ ਪੋਸਟਰ (Poster) ਹੱਥ ਨਾਲ ਲਿਖੇ ਹਨ ਅਤੇ ਇਸ ਵਿੱਚ ਇਹ ਵੀ ਲਿਖਿਆ ਗਿਆ ਹੈ,ਕਿ ਸਿੱਖ ਕੌਮ ਜ਼ਿੰਦਾ ਹੈਂ ਅਤੇ ਬਦਲਾ ਲਵੇਗੀ,ਫਿਲਹਾਲ ਪੁਲਿਸ ਵੱਲੋਂ ਪੋਸਟਰ (Poster) ਉਤਾਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।