
CHICAGO,(PUNJAB TODAY NEWS CA):- ਅਮਰੀਕਾ ਦੇ ਸੁਤੰਤਰਤਾ ਦਿਵਸ (Independence Day) (4 ਜੁਲਾਈ) ‘ਤੇ ਸ਼ਿਕਾਗੋ (Chicago) ‘ਚ ਫਰੀਡਮ ਡੇ ਪਰੇਡ (Freedom Day Parade) ਦੌਰਾਨ ਗੋਲੀਬਾਰੀ ਹੋਈ,ਇਹ ਘਟਨਾ ਸ਼ਿਕਾਗੋ (Chicago) ਦੇ ਉਪਨਗਰ ਇਲੀਨੋਇਸ ਸੂਬੇ (State of Illinois) ਦੇ ਹਾਈਲੈਂਡ ਪਾਰਕ (Highland Park) ਵਿਚ ਵਾਪਰੀ,ਪੁਲਿਸ ਮੁਤਾਬਕ ਹਮਲੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ,ਜਦਕਿ 31 ਲੋਕ ਜ਼ਖਮੀ ਹੋਏ ਹਨ,ਜ਼ਖਮੀਆਂ ਨੂੰ ਹਸਪਤਾਲ (Hospital) ‘ਚ ਭਰਤੀ ਕਰਵਾਇਆ ਗਿਆ ਹੈ,ਪਰੇਡ (Parade) ਸਵੇਰੇ 10 ਵਜੇ ਸ਼ੁਰੂ ਹੋਈ ਪਰ 10 ਮਿੰਟ ਦੀ ਗੋਲੀਬਾਰੀ ਤੋਂ ਬਾਅਦ ਬੰਦ ਕਰ ਦਿੱਤੀ ਗਈ,ਇਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ ਸਨ,ਪੁਲਿਸ ਮੁਤਾਬਕ ਹਮਲਾਵਰ ਨੇ ਇਕ ਸਟੋਰ ਦੀ ਛੱਤ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ,ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰ ਦੀ ਭਾਲ ਜਾਰੀ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (US President Joe Biden) ਨੇ ਵੀ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ,ਉਹਨਾਂ ਕਿਹਾ-ਮੈਂ ਇਸ ਬੇਰਹਿਮ ਹਿੰਸਾ ਤੋਂ ਹੈਰਾਨ ਹਾਂ,ਹਾਈਲੈਂਡ ਪਾਰਕ (Highland Park) ਦੇ ਸੁਰੱਖਿਆ ਮੁਖੀ ਕ੍ਰਿਸ ਓ’ਨੀਲ (Chief Chris O’Neill) ਨੇ ਕਿਹਾ ਕਿ ਪੁਲਿਸ (Police) ਸ਼ੱਕੀ ਹਮਲਾਵਰ ਦੀ ਭਾਲ ਕਰ ਰਹੀ ਹੈ,ਨੀਲ ਮੁਤਾਬਕ ਹਮਲਾਵਰ 18 ਤੋਂ 20 ਸਾਲ ਦਾ ਨੌਜਵਾਨ ਹੈ,ਉਸ ਦਾ ਰੰਗ ਗੋਰਾ ਹੈ ਅਤੇ ਲੰਬੇ ਵਾਲ ਹਨ,ਉਸ ਨੇ ਚਿੱਟੇ ਜਾਂ ਨੀਲੇ ਰੰਗ ਦੀ ਟੀ-ਸ਼ਰਟ (Blue T-Shirt) ਪਾਈ ਹੋਈ ਹੈ,ਪੁਲਿਸ (Police) ਨੇ ਮੌਕੇ ਤੋਂ ਇਕ ਬੰਦੂਕ ਬਰਾਮਦ ਕੀਤੀ ਹੈ,ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।