OTTAWA,(PUNJAB TODAY NEWS CA):- ਫਰਸਟ ਨੇਸ਼ਨਜ਼ (First Nations) ਦੇ ਬੱਚਿਆਂ ਵਾਸਤੇ ਚਾਈਲਡ ਵੈੱਲਫੇਅਰ (Child Welfare) ਲਈ ਘੱਟ ਫੰਡ ਦੇਣ ਦੀ ਭਰਪਾਈ ਕਰਨ ਦੇ ਇਰਾਦੇ ਨਾਲ ਫੈਡਰਲ ਸਰਕਾਰ (Federal Government) ਵੱਲੋਂ 20 ਬਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਲਈ ਸਮਝੌਤੇ ਉੱਤੇ ਦਸਤਖ਼ਤ ਕੀਤੇ ਗਏ ਹਨ,ਸੋਮਵਾਰ ਨੂੰ ਇੰਡੀਜੀਨਸ ਸਰਵਿਸਿਜ਼ ਕੈਨੇਡਾ (Indigenous Services Canada) ਨੇ ਆਖਿਆ ਕਿ ਕੈਨੇਡੀਅਨ ਇਤਿਹਾਸ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਡੀਲ ਹੈ।
ਅਸੈਂਬਲੀ ਆਫ ਫਰਸਟ ਨੇਸ਼ਨਜ਼ (Assembly of First Nations) ਦੀ ਮੈਨੀਟੋਬਾ ਦੀ ਰੀਜਨਲ ਚੀਫ (Regional Chief of Manitoba) ਨੇ ਆਖਿਆ ਕਿ ਫਰਸਟ ਨੇਸ਼ਨ (First Nations) ਦੇ ਬੱਚੇ ਵੀ ਪਿਆਰ ਤੇ ਪੱਖਪਾਤੀ ਸਰਕਾਰੀ ਨੀਤੀਆਂ ਤੋਂ ਮੁਕਤ ਰਹਿਣ ਦੇ ਹੱਕਦਾਰ ਹਨ,ਉਨ੍ਹਾਂ ਆਖਿਆ ਕਿ ਤਿੰਨ ਦਹਾਕਿਆਂ ਤੱਕ ਸੰਘਰਸ਼ ਕਰਨ ਤੇ ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਖੁਸ਼ੀ ਇਸ ਗੱਲ ਦੀ ਹੈ ਕਿ ਅਸੀਂ ਫਰਸਟ ਨੇਸ਼ਨ (First Nations) ਦੇ ਬੱਚਿਆਂ ਤੇ ਪਰਿਵਾਰਾਂ ਲਈ ਕੁੱਝ ਠੋਸ ਕਰ ਸਕੇ,ਇਹ ਸਮਝੌਤਾ ਕੈਨੇਡਾ (Canada) ਤੇ ਅਸੈਂਬਲੀ ਆਫ ਫਰਸਟ ਨੇਸ਼ਨ (Assembly of The First Nation) ਤੇ ਸਿ਼ਕਾਇਤ ਕਰਤਾਵਾਂ ਦਰਮਿਆਨ ਸਿਰੇ ਚੜ੍ਹਿਆ।