CHANDIGARH,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਅੱਜ ਆਪਣੇ ਨਵੇਂ ਬਣੇ ਮੰਤਰੀਆਂ ਸਣੇ ਕੈਬਨਿਟ ਮੀਟਿੰਗ ਕੀਤੀ ਗਈ,ਇਸ ਮਗਰੋਂ ਸੀ.ਐੱਮ. ਮਾਨ (CM Mann) ਦੀ ਕੈਬਨਿਟ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਸਭ ਤੋਂ ਵੱਡੀ ਗਾਰੰਟੀ ਮੁਫ਼ਤ ਬਿਜਲੀ ਦੇ ਫੈਸਲੇ ‘ਤੇ ਮੋਹਰ ਲਾਈ ਗਈ,ਖੁਦ ਸੀ.ਐੱਮ. ਮਾਨ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ,ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹਰ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ (600 Units Free Electricity) ਮਿਲੇਗੀ।
ਅਸੀਂ ਪੰਜਾਬ-ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ,ਆਮ ਆਦਮੀ ਪਾਰਟੀ (Aam Aadmi Party) ਨੇ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ (300 Units Electricity Free) ਦੇਣ ਦਾ ਵਾਅਦਾ ਕੀਤਾ ਸੀ,ਜਿਸ ਨੂੰ ਇੱਕ ਜੁਲਾਈ ਤੋਂ ਲਾਗੂ ਕੀਤਾ ਜਾ ਚੁੱਕਾ ਹੈ,ਹਾਲਾਂਕਿ ਪੰਜਾਬ ਵਿਚ ਬਿੱਲ 2 ਮਹੀਨੇ ਬਾਅਦ ਬਣਦਾ ਹੈ,ਇਸ ਲਈ ਇੱਕ ਬਿੱਲ ਵਿੱਚ 2 ਮਹੀਨੇ ਦੇ ਹਿਸਾਬ ਨਾਲ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾਏਗੀ।
ਮੁਫਤ ਬਿਜਲੀ ਲਈ ਸ਼ਰਤਾਂ
- ਜਨਰਲ ਕੈਟਾਗਰੀ ਨੂੰ 2 ਮਹੀਨੇ ਵਿੱਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜੇ ਇੱਕ ਯੂਨਿਟ ਵੱਧ ਬਿੱਲ ਹੋਇਆ ਤਾਂ ਪੂਰਾ ਬਿੱਲ ਚੁਕਾਉਣਾ ਪਏਗਾ।
- 1 ਕਿਲੋਵਾਟ ਕਨੈਕਸ਼ਨ ਤੱਕ SC ਕੈਟਾਗਰੀ ਨੂੰ 600 ਯੂਨਿਟ ਪੂਰੀ ਤਰ੍ਹਾਂ ਮੁਫਤ ਰਹੇਗੀ। ਉਹ ਜ਼ਿਆਦਾ ਖਰਚ ਕਰਨਗੇ ਤਾਂ ਉਨ੍ਹਾਂ ਨੂੰ ਉਸੇ ਵਾਧੂ ਯੂਨਿਟ ਦਾ ਬਿੱਲ ਭੁਗਤਾਉਣਾ ਪਏਗਾ।
- 1 ਕਿਲੋਵਾਟ ਤੋਂ ਵੱਧ ਕਨੈਕਸ਼ਨ ਵਾਲੇ SC ਕੈਟਾਗਰੀ ਨੂੰ 600 ਯੂਨਿਟ ਤੋਂ ਵੱਧ ਖਰਚ ਹੋਣ ‘ਤੇ ਪੂਰਾ ਬਿੱਲ ਭੁਗਤਾਉਣਾ ਪਏਗਾ।
- ਜੇ ਇਨਕਮ ਟੈਕਸ ਭਰਦੇ ਹੋ ਤਾਂ 600 ਯੂਨਿਟ ਤੋਂ ਵੱਧ ਬਿਜਲੀ ਖਰਚ ਹੋਈ ਤਾਂ ਪੂਰਾ ਬਿੱਲ ਚੁਕਾਉਣਾ ਪਏਗਾ।