CHANIDGARH,(PUNJAB TODAY NEWS CA):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦਾ ਵੀਰਵਾਰ ਨੂੰ ਦੂਜਾ ਵਿਆਹ ਹੈ,ਉਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਡਾ: ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣਗੇ,ਵਿਆਹ ਦੀਆਂ ਰਸਮਾਂ ਚੰਡੀਗੜ੍ਹ ਸਥਿਤ CM ਹਾਊਸ ਵਿੱਚ ਹੋਣਗੀਆਂ,ਇਸ ਮੌਕੇ Aam Aadmi Party ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Supremo Arvind Kejriwal) ਪਰਿਵਾਰ ਸਣੇ ਸ਼ਾਮਿਲ ਹੋਣਗੇ,ਵਿਆਹ ਵਿੱਚ ਸਿਰਫ਼ CM ਮਾਨ ਅਤੇ ਗੁਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।
ਡਾ: ਗੁਰਪ੍ਰੀਤ ਕੌਰ (Dr. Gurpreet Kaur) ਮੂਲ ਰੂਪ ਵਿੱਚ ਹਰਿਆਣਾ ਦੇ ਪਿਹੋਵਾ (Pehowa of Haryana) ਦੀ ਰਹਿਣ ਵਾਲੀ ਹੈ,ਉਨ੍ਹਾਂ ਨੇ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ (Mulana Medical College, Ambala) ਤੋਂ MBBS ਦੀ ਪੜ੍ਹਾਈ ਕੀਤੀ ਹੈ,ਉਹ ਹੁਣ ਰਾਜਪੁਰਾ ਵਿੱਚ ਰਹਿੰਦੀ ਹੈ,ਜਿੱਥੇ ਪਹਿਲਾਂ ਉਨ੍ਹਾਂ ਦੀ CM ਮਾਨ ਦੀ ਭੈਣ ਮਨਪ੍ਰੀਤ ਕੌਰ ਨਾਲ ਜਾਣ-ਪਹਿਚਾਣ ਹੋਈ,2019 ਵਿੱਚ ਗੁਰਪ੍ਰੀਤ ਕੌਰ CM ਭਗਵੰਤ ਮਾਨ ਨੂੰ ਮਿਲੀ ਸੀ,ਜਿਸ ਤੋਂ ਬਾਅਦ ਉਹ CM ਮਾਨ ਦੇ ਹਰ ਅਹਿਮ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੀ ਰਹੀ।
CM ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵੇਲੇ ਵੀ ਡਾ: ਗੁਰਪ੍ਰੀਤ ਕੌਰ (Dr. Gurpreet Kaur) ਖਟਕੜਕਲਾਂ ਵਿੱਚ ਮੌਜੂਦ ਸਨ,ਦੱਸ ਦੇਈਏ ਕਿ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ,ਉਨ੍ਹਾਂ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ 2015 ਵਿੱਚ ਤਲਾਕ ਹੋ ਗਿਆ ਸੀ,CM ਮਾਨ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਦਿਲਸ਼ਾਨ ਅਤੇ ਸੀਰਤ ਹਨ,ਜੋ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ,ਸੀ.ਐਮ ਮਾਨ (CM Mann) ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਸਬੰਧ ਸਿਆਸਤ ਕਾਰਨ ਵਿਗੜ ਗਏ ਸਨ।
2014 ਵਿੱਚ ਉਨ੍ਹਾਂ ਨੇ ਸੰਗਰੂਰ ਲੋਕ ਸਭਾ ਸੀਟ (Sangrur Lok Sabha Seat) ਤੋਂ ਲੋਕ ਸਭਾ ਚੋਣ ਲੜੀ ਸੀ,ਉਸ ਸਮੇਂ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਵੀ ਚੋਣ ਪ੍ਰਚਾਰ ਕੀਤਾ,ਹਾਲਾਂਕਿ ਉਸ ਤੋਂ ਅਗਲੇ ਸਾਲ ਹੀ ਉਨ੍ਹਾਂ ਦੇ ਰਿਸ਼ਤੇ ਵਿਗੜਨ ਲੱਗ ਗਏ ਸਨ,ਜਿਸ ਤੋਂ ਬਾਅਦ 2015 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ।