RAMNAGAR,(PUNJAB TODAY NEWS CA):- ਉੱਤਰਾਖੰਡ ਦੇ ਰਾਮਨਗਰ (Ramnagar,Uttarakhand) ਵਿਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ,ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਹੈ,ਦੱਸਿਆ ਗਿਆ ਕਿ ਗੱਡੀ ਵਿਚ 10 ਲੋਕ ਸਵਾਰ ਸਨ,ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ,ਪ੍ਰਸ਼ਾਸਨ (Police, Administration) ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ,ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ‘ਚ 1 ਵਿਅਕਤੀ ਗੰਭੀਰ ਜ਼ਖਮੀ ਹੈ ਅਤੇ 9 ਲੋਕਾਂ ਦੀ ਮੌਤ ਹੋ ਗਈ ਹੈ,ਦਰਿਆ ਵਿਚ ਡਿੱਗੀ ਕਾਰ ਨੂੰ ਟਰੈਕਟਰ (Tractor) ਨਾਲ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ,ਦੱਸਿਆ ਗਿਆ ਕਿ ਇਸ ਗੱਡੀ ਵਿੱਚ ਕੁਝ ਸਥਾਨਕ ਲੋਕ ਵੀ ਸ਼ਾਮਲ ਸਨ,ਹਾਦਸੇ ਵਿਚ ਵਾਲ-ਵਾਲ ਬਚੀ ਇੱਕ ਲੜਕੀ ਨੂੰ ਰਾਮਨਗਰ ਦੇ ਸਰਕਾਰੀ ਹਸਪਤਾਲ (Government Hospital, Ramnagar) ਵਿਚ ਭੇਜਿਆ ਗਿਆ ਹੈ,ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ‘ਚ 4-5 ਲੜਕੀਆਂ ਵੀ ਸਵਾਰ ਸਨ।