SRINAGAR,JULY 9,(IANS),(PUNJAB TODAY NEWS CA):- Indian Air Force (IAF) ਨੇ ਜੰਮੂ-ਕਸ਼ਮੀਰ (Jammu And Kashmir) ਵਿੱਚ ਅਮਰਨਾਥ ਗੁਫਾ ਮੰਦਰ (Amarnath Cave Temple) ਦੇ ਨੇੜੇ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜਾਂ ਲਈ ਆਪਣੀ ਆਵਾਜਾਈ ਅਤੇ ਸੇਵਾ ਵਿੱਚ ਹੈਲੀਕਾਪਟਰਾਂ ਨੂੰ ਲਾ ਦਿੱਤਾ ਹੈ,ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਬੱਦਲ ਫਟਣ ਦੀ ਘਟਨਾ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ।
ਆਈਏਐਫ (IAF) ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਹਵਾਈ ਸੈਨਾ (Indian Air Force) ਨੇ ਅਮਰਨਾਥ (Amarnath) ਵਿਖੇ ਬਚਾਅ ਅਤੇ ਰਾਹਤ ਕਾਰਜਾਂ ਲਈ ਆਪਣੀ ਆਵਾਜਾਈ ਅਤੇ ਹੈਲੀਕਾਪਟਰ ਸੰਪਤੀਆਂ ਨੂੰ ਸੇਵਾ ਵਿੱਚ ਲਾਇਆ ਹੋਇਆ ਹੈ,Mi-17V5 ਹੈਲੀਕਾਪਟਰਾਂ (Helicopters) ਰਾਹੀਂ ਪੰਚਤਰਨੀ ਵਿਖੇ NDRF ਅਤੇ ਸਿਵਲ ਪ੍ਰਸ਼ਾਸਨ ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਅਤੇ 21 ਬਚੇ ਲੋਕਾਂ ਨੂੰ ਬਚਾਇਆ ਜਾ ਚੁੱਕਿਆ।
ਹੈਲੀਕਾਪਟਰਾਂ ਰਹਿਣ ਛੇ ਮ੍ਰਿਤਕ ਦੇਹਾਂ ਵੀ ਵਾਪਸ ਲਿਆਂਦੀ ਗਈਆਂ,ਆਈਏਐਫ (IAF) ਦੇ Mi-17V5 ਅਤੇ ਚੀਤਲ ਹੈਲੀਕਾਪਟਰਾਂ ਦੁਆਰਾ ਸੰਚਾਲਨ ਵੀ ਜਾਰੀ ਹੈ!ਜੰਮੂ,ਕਸ਼ਮੀਰ ਅਤੇ ਲੱਦਾਖ ਖੇਤਰਾਂ (Jammu, Kashmir And Ladakh Regions) ਵਿੱਚ ਸਾਰੇ ਪ੍ਰਮੁੱਖ ਹਵਾਈ ਅੱਡਿਆਂ (Airports) ‘ਤੇ ਹਵਾਈ ਜਹਾਜ਼ ਸਟੈਂਡਬਾਏ (Airplane Standby) ‘ਤੇ ਹਨ,”ਐਨਡੀਆਰਐਫ (NDRF) ਦੇ ਡੀਜੀ ਅਤੁਲ ਕਰਵਲ (DG Atul Karwal) ਨੇ ਸ਼ਨੀਵਾਰ ਨੂੰ ਏਐਨਆਈ (ANI) ਨੂੰ ਦੱਸਿਆ ਕਿ 16 ਲੋਕਾਂ ਦੀ ਮੌਤ ਹੋ ਗਈ ਹੈ,ਅਤੇ ਲਗਭਗ 40 ਅਜੇ ਵੀ ਲਾਪਤਾ ਹਨ।
ਉਨ੍ਹਾਂ ਕਿਹਾ ਕਿ ਇੱਥੇ ਜ਼ਮੀਨ ਖਿਸਕਣ ਦੀ ਕੋਈ ਘਟਨਾ ਨਹੀਂ ਵਾਪਰੀ ਹੈ,ਪਰ ਮੀਂਹ ਜਾਰੀ ਹੈ ਹਾਲਾਂਕਿ ਬਚਾਅ ਕਾਰਜਾਂ ਵਿੱਚ ਕੋਈ ਦਿੱਕਤ ਨਹੀਂ ਹੈ,100 ਤੋਂ ਵੱਧ ਬਚਾਅ ਕਰਮਚਾਰੀਆਂ ਦੇ ਨਾਲ ਚਾਰ ਐਨਡੀਆਰਐਫ ਟੀਮਾਂ (NDRF Teams) ਬਚਾਅ ਕਾਰਜ ਵਿੱਚ ਹਨ,ਇਸ ਤੋਂ ਇਲਾਵਾ Indian Army, BSF, SDRF, CRPF ਅਤੇ ਹੋਰਾਂ ਨੇ ਬਚਾਅ ਕਾਰਜ ਜਾਰੀ ਰੱਖਿਆ ਹੋਇਆ।
ਆਈਟੀਬੀਪੀ (ITBP) ਦੇ ਪੀਆਰਓ ਵਿਵੇਕ ਕੁਮਾਰ ਪਾਂਡੇ (PRO Vivek Kumar Pandey) ਨੇ ਕਿਹਾ ਕਿ ਬਚਾਅ ਕਾਰਜ ਤੇਜ਼ ਕਰ ਦਿੱਤਾ ਗਿਆ ਹੈ,ਉਨ੍ਹਾਂ ਦੱਸਿਆ ਕਿ ਲਗਭਗ 30-40 ਲੋਕ ਅਜੇ ਵੀ ਲਾਪਤਾ ਹਨ,ਸਾਨੂੰ ਸਥਾਨਕ ਪ੍ਰਸ਼ਾਸਨ ਤੋਂ ਸੂਚਨਾ ਮਿਲੀ ਹੈ,ਅਮਰਨਾਥ ਗੁਫਾ (Amarnath Cave) ਦੇ ਨੇੜੇ ਮੌਸਮ ਸਾਫ ਹੈ,ਜ਼ਖਮੀ ਲੋਕਾਂ ਨੂੰ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਬੇਸ ‘ਤੇ ਲਿਆਂਦਾ ਗਿਆ ਹੈ,ਯਾਤਰਾ ਅਜੇ ਵੀ ਰੁਕੀ ਹੋਈ ਹੈ ਅਤੇ ਅਸੀਂ ਲੋਕਾਂ ਨੂੰ ਨਾ ਜਾਣ ਦੀ ਸਲਾਹ ਦੇ ਰਹੇ ਹਾਂ।”