NEW DELHI,(PUNJAB TODAY NEWS CA):- ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਇਕ ਵਾਰ ਫਿਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਮਨ ਭੇਜਿਆ ਹੈ ਤੇ ਉਨ੍ਹਾਂ ਨੂੰ 21 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ,ਇਸ ਤੋਂ ਪਹਿਲਾਂ ਜੂਨ ਵਿਚ ਉਨ੍ਹਾਂ ਤੋਂ ਪੁੱਛਗਿਛ ਹੋਣੀ ਸੀ ਪਰ ਉਹ ਕੋਰੋਨਾ ਪਾਜੀਟਿਵ (Corona Positive) ਹੋ ਗਈ,ਇਸ ਵਜ੍ਹਾ ਨਾਲ ਈਡੀ (ED) ਨੇ ਤਰੀਖ ਅੱਗੇ ਵਧਾ ਦਿੱਤੀ ਸੀ,ਹਾਲਾਂਕਿ ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ਪੁੱਛਗਿਛ ਵਿਚ ਸ਼ਾਮਲ ਹੋਏ ਸਨ,ਇਸ ਵਜ੍ਹਾ ਨਾਲ ਕਾਂਗਰਸ ਵਰਕਰਾਂ ਨੇ ਦਿੱਲੀ ਵਿਚ ਕਾਫੀ ਹੰਗਾਮਾ ਵੀ ਕੀਤਾ ਸੀ।
ਕਾਂਗਰਸ ਪ੍ਰਧਾਨ ਨੂੰ 18 ਜੂਨ ਨੂੰ ਨਵੀਂ ਦਿੱਲੀ ਸਰ ਗੰਗਾ ਰਾਮ ਹਸਪਤਾਲ (New Delhi Sir Ganga Ram Hospital) ਤੋਂ ਛੁੱਟੀ ਦੇ ਦਿੱਤੀ ਗਈ ਸੀ,ਉਨ੍ਹਾਂ ਨੂੰ 12 ਜੂਨ ਨੂੰ ਕੋਵਿਡ-19 (COVID-19) ਕਾਰਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ,ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਮਨੀ ਲਾਂਡਰਿੰਗ ਮਾਮਲੇ (Money Laundering Cases) ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ,ਉਨ੍ਹਾਂ ਨੂੰ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ,ਪਰ 1 ਜੂਨ ਨੂੰ ਕੋਵਿਡ-19 ਪਾਜ਼ੀਟਿਵ (Covid-19 Positive) ਹੋਣ ਦੇ ਬਾਅਦ ਉਨ੍ਹਾਂ ਨੇ ਈਡੀ (ED) ਤੋਂ ਸਮਾਂ ਮੰਗਿਆ।