NEW DELHI,(PUNJAB TODAY NEWS CA):- ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ (Advocate General Anmol Ratan Sidhu) ‘ਤੇ ਹਮਲਾ ਹੋਇਆ ਹੈ,ਜਦੋਂ ਉਹ ਸ਼ਤਾਬਦੀ ਰਾਹੀਂ ਦਿੱਲੀ (Delhi) ਤੋਂ ਵਾਪਸ ਆ ਰਹੇ ਸੀ,ਪਾਨੀਪਤ (Panipat) ਦੇ ਨੇੜੇ ਪਿੰਡ ਕੁਹਾੜ ਕੋਲ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ‘ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ,ਏਜੀ (AG) ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਝ ਨੌਜਵਾਨਾਂ ਨੇ ਸ਼ਾਮ 6:24 ਵਜੇ ਦੇ ਕਰੀਬ ਰੇਲਗੱਡੀ ‘ਤੇ ਪੱਥਰ ਜਾਂ ਕੋਈ ਹੋਰ ਚੀਜ਼ ਸੁੱਟੀ।
ਉਨ੍ਹਾਂ ਦੇ ਨਾਲ ਉਨ੍ਹਾਂ ਦੀ ਕਾਨੂੰਨੀ ਟੀਮ (Legal Team) ਵੀ ਮੌਜੂਦ ਸੀ,ਪੰਜਾਬ ਦੇ ਏਜੀ ਅਨਮੋਲ ਰਤਨ ਸਿੱਧੂ ਲਾਰੈਂਸ ਬਿਸ਼ਨੋਈ ਕੇਸ (AG Anmol Ratan Sidhu Lawrence Bishnoi Case) ਦੇ ਮਾਮਲੇ ਵਿਚ ਦਿੱਲੀ ਗਏ ਸਨ,ਨੌਜਵਾਨਾਂ ਵੱਲੋਂ ਕੀਤੇ ਗਏ ਹਮਲੇ ਨਾਲ ਸ਼ਤਾਬਦੀ ਦੇ ਬਰਥ ਦਾ ਸ਼ੀਸ਼ਾ ਤੱਕ ਟੁੱਟ ਗਿਆ,ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਚੀਜ਼ ਨਾਲ ਏਜੀ ਸਿੱਧੂ (AG Sidhu) ‘ਤੇ ਹਮਲਾ ਕੀਤਾ ਗਿਆ ਸੀ,ਤੁਰੰਤ ਜੀਆਰਪੀ (GRP) ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਡੀਜੀਪੀ (DGP) ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ,ਲਾਰੈਂਸ ਬਿਸ਼ਨੋਈ (Lawrence Bishnoi) ਦਾ ਰਿਮਾਂਡ ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਲਿਆ ਜਾ ਰਿਹਾ ਹੈ ਤੇ ਲਾਰੈਂਸ ਬਿਸ਼ਨੋਈ ਤੋਂ ਪੁੱਛਗਿਛ ਹੋ ਰਹੀ ਹੈ,ਏਜੀ ਸਿੱਧੂ (AG Sidhu) ਵੀ ਇਸੇ ਸਿਲਸਿਲੇ ਵਿਚ ਦਿੱਲੀ ਗਏ ਸਨ ਤੇ ਜਦੋਂ ਉਹ ਦਿੱਲੀ ਤੋਂ ਚੰਡੀਗੜ੍ਹ (Delhi To Chandigarh) ਵਾਪਸ ਆ ਰਹੇ ਸੀ ਤਾਂ ਸ਼ਤਾਬਦੀ ਵਿਚ ਉਨ੍ਹਾਂ ‘ਤੇ ਪਥਰਾਅ ਕੀਤਾ ਗਿਆ ਤੇ ਬਰਥ ਦਾ ਸ਼ੀਸ਼ਾ ਤੱਕ ਟੁੱਟ ਗਿਆ।