AMRITSAR,(PUNJAB TODAY NEWS CA):- ਸੀਮਾ ਸੁਰੱਖਿਆ ਬਲ (ਬੀਐਸਐਫ) (Border Security Force (BSF)) ਨੇ ਪਾਕਿਸਤਾਨੀ ਸਮੱਗਲਰਾਂ (Pakistani Smugglers) ਵੱਲੋਂ ਭਾਰਤੀ ਸਰਹੱਦ ਵਿੱਚ ਸੁੱਟੀ ਗਈ ਹੈਰੋਇਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ,ਤਸਕਰਾਂ ਨੇ ਹੁਸ਼ਿਆਰੀ ਨਾਲ 2.600 ਕਿਲੋਗ੍ਰਾਮ ਹੈਰੋਇਨ ਨੂੰ ਟਰੈਕਟਰ ਦੀ ਡਰਾਬਾਰ ਵਿੱਚ ਪਾ ਕੇ ਭਾਰਤੀ ਸਰਹੱਦ ਦੇ ਪਾਰ ਸੁੱਟ ਦਿੱਤਾ ਗਿਆ ਪਰ ਚੌਕਸ ਬੀਐਸਐਫ (BSF) ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਇਸ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਬੀਐਸਐਫ ਨੇ 2.600 ਕਿਲੋ ਹੈਰੋਇਨ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਅਜਨਾਲਾ ਅਧੀਨ ਬੀਓਪੀ ਭਿੰਡੀਨੈਨ (BOP Bhindinain) ਨੇੜੇ ਤੋਂ ਬਰਮਾਦ ਕੀਤੀ,ਜਾਣਕਾਰੀ ਅਨੁਸਾਰ ਬੀਐਸਐਫ (BSF) ਦੇ ਜਵਾਨ ਭਾਰਤ-ਪਾਕਿਸਤਾਨ ਸਰਹੱਦ (Indo-Pakistan Border) ‘ਤੇ ਸੁਰੱਖਿਆ ਲਈ ਕੰਡਿਆਲੀ ਤਾਰ ਤੋ ਪਾਰ ਖੇਤਾਂ ਦੀ ਤਲਾਸ਼ੀ ਲੈ ਰਹੇ ਸਨ,ਇਸ ਦੌਰਾਨ ਉਹਨਾਂ ਦਾ ਧਿਆਨ ਟਰੈਕਟਰ ਦੇ ਡਰਾਬਾਰ ‘ਤੇ ਗਿਆ,ਬੀ.ਐਸ.ਐਫ (BSF) ਦੇ ਜਵਾਨਾਂ ਨੇ ਲਾਵਾਰਿਸ ਡਰਾਬਾਰ ਨੂੰ ਜ਼ਬਤ ਕਰ ਲਿਆ ਪਰ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਇਹ ਹੈਰੋਇਨ ਨਾਲ ਭਰੀ ਹੋਈ ਮਿਲੀ।
ਸਮੱਗਲਰਾਂ ਨੇ ਬੜੀ ਹੁਸ਼ਿਆਰੀ ਨਾਲ ਟਰੈਕਟਰ ਦੇ ਡਰਾਬਾਰ ਨੂੰ ਖੋਖਲਾ ਕਰਕੇ ਉਸ ਵਿੱਚ ਹੈਰੋਇਨ ਭਰ ਦਿੱਤੀ ਸੀ,ਜਦੋਂ ਹੈਰੋਇਨ ਨੂੰ ਬਾਹਰ ਕੱਢ ਕਿ ਇਸ ਦਾ ਭਾਰ ਤੋਲਿਆ ਗਿਆ ਤਾਂ ਇਸ ਦਾ ਕੁੱਲ ਵਜ਼ਨ 2.600 ਕਿਲੋ ਸੀ,ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 18 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ,ਫਿਲਹਾਲ ਬੀਐਸਐਫ ਜਵਾਨਾਂ (BSF Jawans) ਨੇ ਹੈਰੋਇਨ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।