SANGRUR,(PUNJAB TODAY NEWS CA):- ਇਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਰਿਹਾਇਸ਼ ਅੱਗੇ ਕਰੀਬ ਡੇਢ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਅਤੇ ਦੋ ਦਿਨਾਂ ਤੋਂ ਮਰਨ ਵਰਤ ਉਤੇ ਬੈਠੇ ਪੰਜਾਬ ਪੁਲਿਸ ਭਰਤੀ ਉਮੀਦਵਾਰਾਂ (Punjab Police Recruitment Candidates) ਵਿਚੋਂ ਦੋ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ,ਜਸਵਿੰਦਰ ਸਿੰਘ ਨਾਮੀ ਨੌਜਵਾਨ ਨੇ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਨੌਜਵਾਨ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਲਿਜਾਇਆ ਗਿਆ,ਸੰਗਰੂਰ ਦੇ ਸਿਵਲ ਹਸਪਤਾਲ (Sangrur Civil Hospital) ‘ਚ ਡਾਕਟਰਾਂ ਵੱਲੋਂ ਇਲਾਜ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਬੀਤੀ 15 ਜੁਲਾਈ ਦੀ ਰਾਤ ਨੂੰ ਗੁਰਜੀਤ ਸਿੰਘ ਨਾਂ ਦੇ ਨੌਜਵਾਨ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ,ਜਿਸ ਨੂੰ ਮੌਕੇ ‘ਤੇ ਡਿਊਟੀ ‘ਤੇ ਤਾਇਨਾਤ ਐੱਸ.ਐੱਚ.ਓ ਪ੍ਰਤੀਕ ਜਿੰਦਲ (SHO Prateek Jindal) ਆਪਣੀ ਨਿੱਜੀ ਗੱਡੀ ‘ਚ ਸੰਗਰੂਰ ਸਿਵਲ ਹਸਪਤਾਲ (Sangrur Civil Hospital) ਲੈ ਗਏ।
ਦੂਜੇ ਪਾਸੇ ਰਾਤ ਨੂੰ ਧਰਨੇ ਦੇ ਨਜ਼ਦੀਕ ਗੁਰਦੀਪ ਸਿੰਘ ਨਾਮਕ ਨੌਜਵਾਨ ਨੇ ਕਿਸਾਨ ਦੀ ਮੋਟਰ ਉਤੇ ਜਾ ਕੇ ਆਪਣੀ ਪੱਗ ਨਾਲ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ,ਜਿਸ ਨੂੰ ਨੌਜਵਾਨਾਂ ਨੇ ਬਚਾਅ ਲਿਆ,ਹੁਣ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਤੀਜੇ ਲੜਕੇ ਜਸਵਿੰਦਰ ਸਿੰਘ ਨੇ ਅੱਜ 16 ਜੁਲਾਈ ਦੁਪਹਿਰ 1 ਵਜੇ ਦੇ ਕਰੀਬ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਸੰਗਰੂਰ ਤੋਂ 1 ਹਸਪਤਾਲ ਦੀ ਐਂਬੂਲੈਂਸ (Ambulance) ਰਾਹੀਂ ਲਿਜਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ।
2016 ਦੀ ਪੁਲਿਸ ਭਰਤੀ ਪੈਂਡਿੰਗ ਲਿਸਟ ਯੂਨੀਅਨ (Police Recruitment Pending List Union) ਦੇ ਸੱਦੇ ‘ਤੇ ਸੰਗਰੂਰ (Sangrur) ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਰਿਹਾਇਸ਼ ਦੇ ਸਾਹਮਣੇ ਨੌਜਵਾਨ ਲੜਕੇ-ਲੜਕੀਆਂ ਵੱਲੋਂ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲਗਭਗ 3 ਮਹੀਨਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ।
ਕੱਲ੍ਹ ਹੀ ਮਰਨ ਵਰਤ ਉਤੇ ਬੈਠੇ 11 ਉਮੀਦਵਾਰਾਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ 16 ਜੁਲਾਈ ਦੁਪਹਿਰ 12 ਵਜੇ ਤੱਕ ਨੌਕਰੀ ਉਤੇ ਨਿਯੁਕਤ ਨਾ ਕੀਤਾ ਗਿਆ ਤਾਂ ਉਹ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਗੇ ਪਰ ਤੈਅ ਸਮੇਂ ਤੋਂ ਪਹਿਲਾਂ-ਪਹਿਲਾਂ ਹੀ ਉਮੀਦਵਾਰਾਂ ਨੇ ਇਹ ਕਦਮ ਚੁੱਕ ਲਿਆ,ਉਨ੍ਹਾਂ ਦੱਸਿਆ ਕਿ ਕਰੀਬ ਡੇਢ ਮਹੀਨੇ ਤੋਂ ਪੁਲਿਸ ਭਰਤੀ 2016 ਦੀ ਉਡੀਕ ਅਤੇ 2017 ਦੀ ਵੈਰੀਫਿਕੇਸ਼ਨ ਕਲੀਅਰ (Verification Cleared) ਕਰ ਕੇ ਨਿਯੁਕਤੀ ਦੀ ਮੰਗ ਕਰ ਰਹੇ ਹਨ।
ਪਰ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ,ਉਨ੍ਹਾਂ ਕਿਹਾ ਕਿ ਅੱਜ 16 ਜੁਲਾਈ ਦੁਪਹਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann)ਦੀ ਕੋਠੀ ਅੱਗੇ ਮਰਨ ਵਰਤ ਉਤੇ ਬੈਠੇ ਉਮੀਦਵਾਰ ਵੀ ਕੋਈ ਵੱਡਾ ਕਦਮ ਚੁੱਕਣਗੇ।