spot_img
Saturday, April 20, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕੰਜ਼ਰਵੇਟਿਵ ਪਾਰਟੀ (Conservative Party) ਵੱਲੋਂ ਅਗਸਤ ਵਿੱਚ ਤੀਜੀ ਲੀਡਰਸਿ਼ਪ ਬਹਿਸ ਕਰਵਾਉਣ ਬਾਰੇ...

ਕੰਜ਼ਰਵੇਟਿਵ ਪਾਰਟੀ (Conservative Party) ਵੱਲੋਂ ਅਗਸਤ ਵਿੱਚ ਤੀਜੀ ਲੀਡਰਸਿ਼ਪ ਬਹਿਸ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ

PUNJAB TODAY NEWS CA:-

OTTAWA,(PUNJAB TODAY NEWS CA):- ਕੰਜ਼ਰਵੇਟਿਵ ਪਾਰਟੀ (Conservative Party) ਵੱਲੋਂ ਅਗਸਤ ਵਿੱਚ ਤੀਜੀ ਲੀਡਰਸਿ਼ਪ ਬਹਿਸ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ,ਪਰ ਇੱਕ ਉਮੀਦਵਾਰ ਵੱਲੋਂ ਇਸ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਦੂਜੇ ਨੂੰ ਲੱਗ ਰਿਹਾ ਹੈ ਕਿ ਇਸ ਦੀ ਕੀ ਲੋੜ ਹੈ,ਇਸ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਪਿਏਰ ਪੌਲੀਏਵਰ (Pierre Polyever) ਦੀ ਕੈਂਪੇਨ (Campaign) ਵੱਲੋਂ ਵੀਰਵਾਰ ਨੂੰ ਐਲਾਨ ਕੀਤਾ ਗਿਆ ਕਿ ਉਹ ਇਸ ਬਹਿਸ ਵਿੱਚ ਹਿੱਸਾ ਨਹੀਂ ਲੈਣਗੇ।

ਇਸ ਕਾਰਨ ਪਿਏਰ ਪੌਲੀਏਵਰ (Pierre Polyever) ਨੂੰ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ,ਕੰਜ਼ਰਵੇਟਿਵ ਪਾਰਟੀ (Conservative Party) ਦੇ ਨਿਯਮਾਂ ਅਨੁਸਾਰ ਉਮੀਦਵਾਰਾਂ ਨੂੰ ਰਸਮੀ ਲੀਡਰਸਿ਼ਪ ਬਹਿਸ ਵਿੱਚ ਲਾਜ਼ਮੀ ਤੌਰ ਉੱਤੇ ਹਿੱਸਾ ਲੈਣਾ ਹੁੰਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਆਟੋਮੈਟਿਕਲੀ 50,000 ਡਾਲਰ (50,000 Dollars Automatically) ਦਾ ਜੁਰਮਾਨਾ ਭਰਨਾ ਪੈਂਦਾ ਹੈ।


ਇਸ ਦੌਰਾਨ ਪਿਏਰ ਪੌਲੀਏਵਰ (Pierre Polyever) ਦੀ ਕੈਂਪੇਨ (Campaign) ਵੱਲੋਂ ਦੂਜੇ ਲੀਡਰਸਿ਼ਪ ਉਮੀਦਵਾਰ ਜੀਨ ਚਾਰੈਸਟ (Jean Charest) ਉੱਤੇ ਵਾਰੀ ਵਾਰੀ ਤੀਜੀ ਬਹਿਸ ਕਰਵਾਉਣ ਲਈ ਦਬਾਅ ਪਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ,ਇਹ ਵੀ ਆਖਿਆ ਜਾ ਰਿਹਾ ਹੈ ਕਿ ਕਿਊਬਿਕ (Quebec) ਦੇ ਸਾਬਕਾ ਪ੍ਰੀਮੀਅਰ ਬਸੰਤ (Former Premier Spring) ਦੇ ਮੌਸਮ ਵਿੱਚ ਓਨੀ ਭੀੜ ਇੱਕਠੀ ਨਹੀਂ ਕਰ ਸਕੇ ਸਨ।

ਜਿੰਨੀ ਪੌਲੀਏਵਰ (Polyever) ਨੇ ਉਦੋਂ ਇੱਕਠੀ ਕਰ ਲਈ ਸੀ ਜਦੋਂ ਉਮੀਦਵਾਰ ਆਪਣੇ ਸਮਰਥਕਾਂ ਨੂੰ ਮੈਂਬਰਸਿ਼ਪ ਵੇਚ ਰਹੇ ਸਨ,ਇਸੇ ਲਈ ਹੁਣ ਉਹ ਤੀਜੀ ਬਹਿਸ ਕਰਵਾਉਣੀ ਚਾਹੁੰਦੇ ਹਨ ਤਾਂ ਕਿ ਪਿਏਰ ਪੌਲੀਏਵਰ (Pierre Polyever) ਦੀ ਹਰਮਨਪਿਆਰਤਾ ਨੂੰ ਭੁਗਤਾਇਆ ਜਾ ਸਕੇ ਤੇ ਉਸ ਆਡੀਐਂਸ (IDS) ਨੂੰ ਇੱਕਠਾ ਕੀਤਾ ਜਾ ਸਕੇ ਜਿਹੜੀ ਉਹ ਆਪਣੇ ਦਮ ਉੱਤੇ ਇੱਕਠੀ ਨਹੀਂ ਕਰ ਸਕਦੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments