NEW DELHI,(PUNJAB TODAY NEWS CA):- ਈਡੀ (ED) ਅੱਜ ਤੀਜੇ ਦਿਨ ਵੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕਰ ਰਹੀ ਹੈ,ਇਸੇ ਦੌਰਾਨ ਅੱਜ ਕਾਂਗਰਸੀ ਸੰਸਦ ਮੈਂਬਰ ਜਾਂਚ ਏਜੰਸੀਆਂ ਅਤੇ ਮਹਿੰਗਾਈ ਖ਼ਿਲਾਫ਼ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਪੁੱਜੇ ਸਨ,ਜਿਸ ਤੋਂ ਬਾਅਦ ਪੁਲਿਸ (Police) ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਹੈ,ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ (Member of Parliament Manish Tiwari) ਨੇ ਇਕ ਵੀਡੀਓ ਰਾਹੀਂ ਇਹ ਜਾਣਕਾਰੀ ਦਿੱਤੀ,ਉਨ੍ਹਾਂ ਕਿਹਾ ਕਿ ਦੂਜੇ ਦਿਨ ਫਿਰ ਤੋਂ ਕਾਂਗਰਸੀ ਸੰਸਦ ਮੈਂਬਰਾਂ ਨੂੰ ਦਿੱਲੀ ਪੁਲੀਸ (Delhi Police) ਨੇ ਗ੍ਰਿਫ਼ਤਾਰ ਕਰ ਲਿਆ ਹੈ।
ਅਸੀਂ ਮਹਿੰਗਾਈ ਅਤੇ ਜਾਂਚ ਏਜੰਸੀਆਂ (Investigating Agencies) ਖਿਲਾਫ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਪਰ ਪੁਲਿਸ ਨੇ ਸਾਨੂੰ ਹਿਰਾਸਤ ‘ਚ ਲੈ ਲਿਆ ਹੈ,ਇਹ ਲੋਕਤੰਤਰ ਦਾ ਕਤਲ ਹੈ,ਅਸੀਂ ਮਹਿੰਗਾਈ ਅਤੇ ਜੀਐਸਟੀ (GST) ਦਾ ਮੁੱਦਾ ਉਠਾਉਣਾ ਚਾਹੁੰਦੇ ਸੀ,ਸਾਨੂੰ ਨਹੀਂ ਪਤਾ ਕਿ ਸਾਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ।
ਇਹ ਸਿਰਫ ਮੋਦੀ ਜੀ ਸ਼ਾਹ ਜੀ ਹੀ ਜਾਣਦੇ ਹਨ,ਦੱਸ ਦੇਈਏ ਕਿ ਬੀਤੇ ਦਿਨ ਵੀ ਕਾਂਗਰਸੀ ਸੰਸਦ ਮੈਂਬਰਾਂ (Congress MPs) ਨੇ ਵਿਜੇ ਚੌਕ (Vijay Chowk) ਤੋਂ ਰਾਸ਼ਟਰਪਤੀ ਭਵਨ (Rashtrapati Bhavan) ਤੱਕ ਪੈਦਲ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਸੀ,ਉਧਰ,ਪੁਲਿਸ (Police) ਵੱਲੋਂ ਰੋਕੇ ਜਾਣ ’ਤੇ ਕਾਂਗਰਸੀ ਸੰਸਦ ਮੈਂਬਰ ਵਿਜੇ ਚੌਕ ਨੇੜੇ ਧਰਨੇ ’ਤੇ ਬੈਠ ਗਏ,ਇਸ ਮਗਰੋਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ।