OTTAWA,(PUNJAB TODAY NEWS CA):- ਪਾਬੰਦੀਸ਼ੁਦਾ ਹਥਿਆਰਾਂ ਨੂੰ ਵਾਪਿਸ ਖਰੀਦਣ ਲਈ ਅਜਿਹੇ ਹਥਿਆਰਾਂ ਦੇ ਮਾਲਕਾਂ ਨੂੰ ਕਿੰਨੀ ਰਕਮ ਅਦਾ ਕੀਤੀ ਜਾਵੇਗੀ ਇਸ ਦਾ ਖੁਲਾਸਾ ਫੈਡਰਲ ਸਰਕਾਰ (Federal Government) ਵੱਲੋਂ ਵੀਰਵਾਰ ਨੂੰ ਕੀਤਾ ਗਿਆ।
ਵੀਰਵਾਰ ਨੂੰ ਪਬਲਿਕ ਸੇਫਟੀ ਕੈਨੇਡਾ (Safety Canada) ਵੱਲੋਂ ਬਾਇਬੈਕ ਪ੍ਰੋਗਰਾਮ (Buyback Program) ਤਹਿਤ ਪਾਬੰਦੀਸ਼ੁਦਾ ਹਥਿਆਰਾਂ ਦੇ ਮਾਲਕਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਪੂਰੀ ਰਕਮ ਸਬੰਧੀ ਲਿਸਟ ਜਾਰੀ ਕੀਤੀ ਗਈ,ਬਾਇਬੈਕ ਆਫਰ (Buyback Offer) 1500 ਮਾਡਲਜ਼ ਉੱਤੇ ਲਾਗੂ ਹੁੰਦੀ ਹੈ,ਜਿ਼ਕਰਯੋਗ ਹੈ ਕਿ ਪਹਿਲੀ ਮਈ, 2020 ਤੋਂ ਸਰਕਾਰ ਵੱਲੋਂ ਅਸਾਲਟ ਸਟਾਈਲ ਹਥਿਆਰਾਂ (Assault Style Weapons) ਦੀਆਂ ਕਈ ਵੰਨਗੀਆਂ ਤੇ ਹੋਰ ਮਾਡਲਾਂ ਨੂੰ ਵੇਚਣ ਤੇ ਇਨ੍ਹਾਂ ਦੀ ਵਰਤੋਂ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ।
ਪਬਲਿਕ ਸੇਫਟੀ ਕੈਨੇਡਾ (Public Safety Canada) ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਸੀ ਕਿ ਅਜਿਹੇ ਹਥਿਆਰ ਰੱਖਣ ਵਾਲੇ ਵਿਅਕਤੀਆਂ ਦਾ ਬਾਇਬੈਕ ਪ੍ਰੋਗਰਾਮ (Buyback Program) ਵਿੱਚ ਹਿੱਸਾ ਲੈਣਾ ਲਾਜ਼ਮੀ ਹੈ,ਫਿਰ ਭਾਵੇਂ ਉਨ੍ਹਾਂ ਦੇ ਅਸਾਲਟ ਸਟਾਈਲ ਹਥਿਆਰ (Assault Style Weapons) ਨੂੰ ਸਰਕਾਰੀ ਖਰਚੇ ਉੱਤੇ ਜਾਂ ਕਾਨੂੰਨੀ ਢੰਗ ਨਾਲ ਖ਼ਤਮ ਕੀਤਾ ਜਾਵੇ,ਹੇਠਾਂ ਪਾਬੰਦੀਸ਼ੁਦਾ ਹਥਿਆਰਾਂ ਦੀਆਂ 11 ਵੰਨਗੀਆਂ ਤੇ ਸਰਕਾਰ ਵੱਲੋਂ ਉਨ੍ਹਾਂ ਉੱਤੇ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਲਿਸਟ ਦਿੱਤੀ ਜਾ ਰਹੀ ਹੈ:-
· AR Platform firearms such as the M16, AR-10 and AR-15 rifles, and the M4 carbine: $1,337
· Beretta Cx4 Storm: $1,317
· CZ Scorpion EVO 3 carbine and CZ Scorpion EVO 3 pistol: $1,291
· M14 Rifle: $2,612
· Robinson Armament XCR rifle: $2,735
· Ruger Mini-14 rifle: $1,407
· SG-550 rifle and SG-551 carbine: $6,209
· SIG Sauer MCX, MPX forearms such as the SIG Sauer SIG MPX carbine, and the SIG Sauer SIG MPX pistol: $2,369
· Vz58 rifle: $1,139
· Firearms with a bore diameter of 20 mm or greater – other than one designed exclusively for the purpose of neutralizing explosive devices: $2,684
· Firearms capable of discharging a projectile with a muzzle energy greater than 10,000 joules: $2,819
ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ 2019 ਵਿੱਚ ਅਜਿਹੇ ਹਥਿਆਰਾਂ ਸਬੰਧੀ ਨੀਤੀ ਤਬਦੀਲ ਕਰਨ ਲਈ ਚਲਾਈ ਗਈ ਮੁਹਿੰਮ ਤੋਂ ਪਹਿਲਾਂ ਕੈਨੇਡੀਅਨਜ਼ (Canadians) ਵੱਲੋਂ ਜਿਸ ਕੀਮਤ ਉੱਤੇ ਇਹ ਹਥਿਆਰ ਖਰੀਦੇ ਗਏ ਹੋਣਗੇ ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੁਆਵਜ਼ੇ ਸਬੰਧੀ ਇਹ ਕੀਮਤ ਨਿਰਧਾਰਤ ਕੀਤੀ ਗਈ ਹੈ,ਇਸ ਮਗਰੋਂ ਨੋਵਾ ਸਕੋਸ਼ੀਆ (Nova Scotia) ਵਿੱਚ 2020 ਵਿੱਚ ਹੋਈ ਮਾਸ ਸ਼ੂਟਿੰਗ (Mass Shooting) ਤੋਂ ਬਾਅਦ ਇਸ ਦੇ ਪ੍ਰਚਾਰ ਵਿੱਚ ਹੋਰ ਤੇਜ਼ੀ ਆਈ।
ਅਜਿਹੇ ਹਥਿਆਰਾਂ ਦੇ ਮਾਲਕਾਂ,ਕਾਰੋਬਾਰਾਂ ਤੇ ਗੰਨ ਇੰਡਸਟਰੀ (Gun Industry) ਲਈ ਫੈਡਰਲ ਸਰਕਾਰ (Federal Government) ਨੇ ਨਿਰਧਾਰਤ ਕੀਤੇ ਮੁਆਵਜੇ਼ ਲਈ ਫੀਡਬੈਕ (Feedback) ਦੇਣ ਵਾਸਤੇ ਹੁਣ ਤੋਂ 28 ਅਗਸਤ ਦਾ ਸਮਾਂ ਰੱਖਿਆ ਹੈ,ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ (Public Safety Minister Marco Mendicino) ਨੇ ਆਖਿਆ ਕਿ ਸਰਕਾਰ ਦਾ ਇਰਾਦਾ ਕੈਨੇਡੀਅਨ ਕਮਿਊਨਿਟੀਜ਼ (Canadian Communities) ਨੂੰ ਅਜਿਹੇ ਖਤਰਨਾਕ ਹਥਿਆਰਾਂ ਤੋਂ ਮੁਕਤ ਕਰਵਾਉਣਾ ਤੇ ਨਾਲ ਦੀ ਨਾਲ ਮੌਜੂਦਾ ਮਾਲਕਾਂ ਨੂੰ ਇਨ੍ਹਾਂ ਹਥਿਆਰਾਂ ਬਦਲੇ ਮੁਆਵਜ਼ਾ ਦੇਣਾ ਹੈ।