
NABHA,(PUNJAB TODAY NEWS CA):- ਜੋੜਾ ਪੁਲ ਇਲਾਕੇ (Couple Bridge Area) ਵਿੱਚ ਸੜਕ ’ਤੇ 10 ਦੇ ਕਰੀਬ ਪਸ਼ੂ ਮਰੇ ਹੋਏ ਪਾਏ ਗਏ,ਖੰਨਾ ਅਤੇ ਲੁਧਿਆਣਾ (Khanna And Ludhiana) ਨੂੰ ਜੋੜਨ ਵਾਲੇ ਪੁਲ ’ਤੇ ਪਸ਼ੂਆਂ ਦੇ ਪਏ ਹੋਣ ਦੀ ਸੂਚਨਾ ਮਿਲਣ ’ਤੇ ਹਿੰਦੂ ਸੰਗਠਨ ਦੇ ਆਗੂ ਮੌਕੇ ’ਤੇ ਪੁੱਜੇ,ਐਸਐਸਪੀ ਡਾਕਟਰ ਦੀਪਕ ਪਾਰਿਖ ਵੀ ਪੁਲੀਸ ਫੋਰਸ ਨਾਲ ਪੁੱਜੇ,ਦੋ ਪਸ਼ੂਆਂ ਨੂੰ ਪੋਸਟਮਾਰਟਮ ਲਈ ਵੈਟਰਨਰੀ ਹਸਪਤਾਲ ਨਾਭਾ (Veterinary Hospital Nabha) ਲਿਜਾਇਆ ਗਿਆ।
ਬਾਕੀਆਂ ਨੂੰ ਜੇਸੀਬੀ ਮਿਲਣ ਮਗਰੋਂ ਨੇੜੇ ਹੀ ਦੱਬ ਦਿੱਤਾ ਗਿਆ,ਮੁੱਢਲੀ ਜਾਂਚ ਅਨੁਸਾਰ ਪਸ਼ੂ ਤਸਕਰਾਂ ਨੇ ਰਾਤ ਸਮੇਂ ਉਨ੍ਹਾਂ ਨੂੰ ਰਸਤੇ ਵਿੱਚ ਹੀ ਟਰੱਕ ਵਿੱਚੋਂ ਸੁੱਟ ਦਿੱਤਾ,ਹਿੰਦੂ ਆਗੂ ਹਰੀਸ਼ ਸਿੰਗਲਾ,ਕ੍ਰਿਸ਼ਨ ਪੰਵਾਰ ਅਤੇ ਗਊਸ਼ਾਲਾ ਕਮੇਟੀ ਨਾਭਾ (Gaushala Committee Nabha) ਦੇ ਮੁਖੀ ਅਮਨ ਗੁਪਤਾ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ (Uttar Pradesh) ਦੇ ਤਸਕਰ ਰਾਤ ਵੇਲੇ ਪੰਜਾਬ ਤੋਂ ਪਸ਼ੂਆਂ ਨੂੰ ਲੁਕੋ ਕੇ ਲੈ ਜਾਂਦੇ ਹਨ,ਹੋਰ ਤਾਂ ਹੋਰ ਕਿਸੇ ਨਾਕਾਬੰਦੀ ਜਾਂ ਹੋਰ ਕਾਰਨਾਂ ਕਰਕੇ ਪਸ਼ੂਆਂ ਨੂੰ ਜ਼ਹਿਰ ਦੇ ਕੇ ਇੱਥੇ ਸੁੱਟ ਦਿੱਤਾ ਜਾਂਦਾ ਹੈ।