OTTAWA,(PUNJAB TODAY NEWS CA):- ਐਕਸਪਾਇਰ (Expire) ਹੋ ਚੁੱਕੇ ਜਾਂ ਜਲਦ ਐਕਸਪਾਇਰ ਹੋਣ ਜਾ ਰਹੇ ਪੋਸਟ ਗ੍ਰੈਜੂਏਟ ਵਰਕ ਪਰਮਿਟਸ (ਪੀਜੀਡਬਲਿਊਪੀ) ਹੋਲਡਰਜ਼ (Post Graduate Work Permits (PGWP) Holders) ਹੁਣ ਮੰਗਲਵਾਰ ਤੋਂ ਆਪਣੇ ਪਰਮਿਟਸ (Permits) ਵਿੱਚ ਵਾਧਾ ਕਰਨ ਲਈ ਅਪਲਾਈ ਕਰ ਸਕਣਗੇ,ਫੈਡਰਲ ਸਰਕਾਰ (Federal Government) ਵੱਲੋਂ ਇਸ ਤਰ੍ਹਾਂ ਦਾ ਵਾਧਾ ਕਰਨ ਦਾ ਐਲਾਨ ਚਾਰ ਮਹੀਨੇ ਪਹਿਲਾਂ ਕੀਤਾ ਗਿਆ ਸੀ।
ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ (Immigration Minister Shaun Fraser) ਨੇ ਮੰਗਲਵਾਰ ਨੂੰ ਆਖਿਆ ਕਿ ਪੀਜੀਡਬਲਿਊਪੀ ਹੋਲਡਰਜ਼ (PGWP Holders), ਜਿਨ੍ਹਾਂ ਦੇ ਪਰਮਿਟ ਪਹਿਲਾਂ ਹੀ ਐਕਸਪਾਇਰ (Expire) ਹੋ ਚੁੱਕੇ ਹਨ ਜਾਂ 20 ਸਤੰਬਰ 2021 ਤੋਂ 2 ਅਕਤੂਬਰ, 2022 ਦਰਮਿਆਨ ਐਕਸਪਾਇਰ (Expire) ਹੋਣ ਜਾ ਰਹੇ ਹਨ,ਵਾਧੇ ਲਈ ਆਨਲਾਈਨ ਅਪਲਾਈ (Apply Online) ਕਰ ਸਕਣਗੇ ਜਾਂ ਫਿਰ 18 ਮਹੀਨਿਆਂ ਲਈ ਵੈਲਿਡ ਰਹਿਣ ਵਾਲੇ ਨਵੇਂ ਪਰਮਿਟ ਲਈ ਅਪਲਾਈ ਕਰ ਸਕਣਗੇ।
ਜਿਨ੍ਹਾਂ ਦੇ ਪਰਮਿਟ 2 ਅਕਤੂਬਰ ਤੋਂ 31 ਦਸੰਬਰ, 2022 ਦਰਮਿਆਨ ਐਕਸਪਾਇਰ ਹੋਏ ਉਨ੍ਹਾਂ ਨੂੰ 18 ਮਹੀਨਿਆਂ ਦਾ ਵਾਧਾ ਲੈਣ ਲਈ ਕੁੱਝ ਕਰਨ ਦੀ ਲੋੜ ਨਹੀਂ ਹੈ ਬੱਸ ਉਨ੍ਹਾਂ ਨੂੰ ਆਪਣੇ ਮੇਲਿੰਗ ਅਡਰੈੱਸ (Mailing Address) ਜਾਂ ਪਾਸਪੋਰਟ (Passport) ਦੀ ਵੈਲੇਡਿਟੀ ਨੂੰ ਅਪਡੇਟ ਕਰਨ ਦੀ ਲੋੜ ਹੋਵੇਗੀ,ਆਈਆਰਸੀਸੀ ਨੇ ਇਹ ਐਲਾਨ ਵੀ ਕੀਤਾ ਕਿ 20 ਸਤੰਬਰ, 2021 ਤੋਂ 31 ਦਸੰਬਰ, 2022 ਦਰਮਿਆਨ ਐਕਸਪਾਇਰ ਹੋਣ ਜਾ ਰਹੇ ਜਾਂ ਹੋ ਚੁੱਕੇ ਪਰਮਿਟਸ ਲਈ ਉਹ ਪੀਜੀਡਬਲਿਊਪੀ ਹੋਲਡਰਜ਼ (PGWP Holders) ਨੂੰ ਈਮੇਲ (E-Mail)ਭੇਜ ਕੇ ਇਹ ਜਾਣਕਾਰੀ ਦੇਵੇਗੀ ਕਿ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੈ ਤੇ ਇਸ ਦੌਰਾਨ ਉਹ ਪਰਮਿਟਸ ਵਿੱਚ ਹੋਰ ਵਾਧੇ ਜਾਂ ਨਵੇਂ ਪਰਮਿਟ ਲਈ ਅਪਲਾਈ ਕਰ ਸਕਣਗੇ।