NEW DELHI,(PUNJAB TODAY NEWS CA):- ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਰਾਜ ਸਭਾ ਸਾਂਸਦ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Rajya Sabha Member Former Cricketer Harbhajan Singh) ਨੇ ਅਫਗਾਨ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ,ਬੁੱਧਵਾਰ ਨੂੰ ਰਾਜ ਸਭਾ ਵਿੱਚ ਹਰਭਜਨ ਸਿੰਘ ਨੇ ਕਿਹਾ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉੱਥੇ ਸਿਰਫ਼ 150 ਸਿੱਖ ਬਚੇ ਹਨ,ਕੇਂਦਰ ਸਰਾਕਰ ਨੂੰ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ,ਹਰਭਜਨ ਸਿੰਘ ਨੇ ਕਿਹਾ ਕਿ ਅਫ਼ਗ਼ਾਨਿਸਤਾਨ (Afghanistan) ਵਿੱਚ ਸਿੱਖਾਂ ਅਤੇ ਗੁਰਦੁਆਰਿਆਂ (Gurdwaras) ‘ਤੇ ਹਮਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਇਹ ਸਿੱਖਾਂ ਦੀ ਪਹਿਚਾਣ ‘ਤੇ ਹਮਲਾ ਹੋ ਰਿਹਾ ਹੈ,ਇਨ੍ਹਾਂ ਹਮਲਿਆਂ ਵਿੱਚ ਸਿੱਖਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕੋਰੋਨਾ ਸੰਕਟ (Corona Crisis) ਦੌਰਾਨ ਗੁਰਦੁਆਰਿਆਂ (Gurdwaras) ਨੇ ਸਿਰਫ ਭੋਜਨ ਹੀ ਨਹੀਂ ਬਲਕਿ ਆਕਸੀਜਨ (Oxygen) ਤੱਕ ਉਪਲਬਧ ਕਰਵਾਈ,ਦੇਸ਼ ਦੀ ਆਜ਼ਾਦੀ,ਜੀਡੀਪੀ,ਰੁਜ਼ਗਾਰ ਅਤੇ ਦਾਨ-ਧਰਮ ਵਿੱਚ ਸਿੱਖ ਭਾਈਚਾਰਾ ਹਮੇਸ਼ਾਂ ਅੱਗੇ ਰਿਹਾ ਹੈ,ਸਿੱਖ ਭਾਈਚਾਰਾ ਭਾਰਤ ਅਤੇ ਦੂਜੇ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਮਜ਼ਬੂਰ ਕੜੀ ਰਿਹਾ ਹੈ।
ਫਿਰ ਸਾਡੇ ਨਾਲ ਅਜਿਹਾ ਸਲੂਕ ਕਿਉਂ ?ਇਸ ਤੋਂ ਅੱਗੇ ਸਾਂਸਦ ਹਰਭਜਨ ਸਿੰਘ (MP Harbhajan Singh) ਨੇ ਕਿਹਾ ਕਿ ਅਫਗਾਨਿਸਤਾਨ (Afghanistan) ਕਿਸੇ ਸਮੇਂ ਹਜ਼ਾਰਾਂ ਸਿੱਖਾਂ ਤੇ ਹਿੰਦੂਆਂ ਦਾ ਘਰ ਸੀ,ਹੁਣ ਇਹ ਮੁੱਠੀ ਭਰ ਰਹਿ ਗਏ ਹਨ,1980 ਦੇ ਦਹਾਕੇ ਵਿੱਚ ਇੱਥੇ 2.20 ਲੱਖ ਸਿੱਖ ਅਤੇ ਹਿੰਦੂ ਰਹਿੰਦੇ ਸਨ,1990 ਦੇ ਦਹਾਕੇ ਵਿੱਚ ਇਹ ਅੰਕੜਾ 15 ਹਜ਼ਾਰ ਅਤੇ 2016 ਵਿੱਚ 1360 ਰਹਿ ਗਿਆ ਹੈ,ਤਾਲਿਬਾਨ ਦੇ ਸੱਤਾ ਵਿੱਚ ਵਾਪਸ ਆਉਣ ਨਾਲ ਸਿੱਖਾਂ ਦੀ ਗਿਣਤੀ ਘੱਟ ਕੇ ਸਿਰਫ਼ 150ਦੇ ਆਸ-ਪਾਸ ਰਹਿ ਗਈ ਹੈ।