Wednesday, March 29, 2023
spot_imgspot_imgspot_imgspot_img
Homeਰਾਸ਼ਟਰੀNIA ਦੀ ਰਡਾਰ ‘ਤੇ ਹੋਣਗੇ ਕੈਨੇਡਾ ਵਿਚ ਬੈਠੇ ਗੈਂਗਸਟਰ,ਭਾਰਤ ਲਿਆਉਣ ਦੀ ਪ੍ਰਕਿਰਿਆ...

NIA ਦੀ ਰਡਾਰ ‘ਤੇ ਹੋਣਗੇ ਕੈਨੇਡਾ ਵਿਚ ਬੈਠੇ ਗੈਂਗਸਟਰ,ਭਾਰਤ ਲਿਆਉਣ ਦੀ ਪ੍ਰਕਿਰਿਆ ਹੋਈ ਸ਼ੁਰੂ,ਕੈਨੇਡਾ ਬੈਠੇ ਗੈਂਗਸਟਰ ਭਾਰਤ ਲਿਆਂਦੇ ਜਾਣਗੇ

PUNJAB TODAY NEWS CA:-

NEW DELHI,(PUNJAB TODAY NEWS CA):- ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਦੇ ਬਾਅਦ ਕੇਂਦਰ ਸਰਕਾਰ ਅਲਰਟ ਹੋ ਗਈ ਹੈ,ਕੇਂਦਰ ਹੁਣ ਗੈਂਗਸਟਰ ਤੇ ਅੱਤਵਾਦੀਆਂ ਦੇ ਗਠਜੋੜ ਦੀ ਜਾਂਚ ਕਰੇਗੀ ਜਿਸ ਲਈ ਕੈਨੇਡਾ ਬੈਠੇ ਗੈਂਗਸਟਰ ਭਾਰਤ ਲਿਆਂਦੇ ਜਾਣਗੇ,ਇਸ ਦੀ ਕਮਾਨ ਰਾਸ਼ਟਰੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ (Director General Dinkar Gupta) ਸੰਭਾਲਣਗੇ,ਸੂਤਰਾਂ ਮੁਤਾਬਕ ਕੱਲ੍ਹ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਹੋਈ।

ਜਿਸ ਵਿਚ ਐੱਨਆਈਏ (NIA) ਦੇ ਡੀਜੀ ਦਿਨਕਰ ਗੁਪਤਾ (DG Dinkar Gupta) ਤੇ ਦਿੱਲੀ ਪੁਲਿਸ ਕਮਿਸ਼ਨਰ (Delhi Police Commissioner) ਵੀ ਸ਼ਾਮਲ ਹਨ,ਇਸ ਦੇ ਬਾਅਦ ਕਦੇ ਵੀ NIA ‘ਆਪ੍ਰੇਸ਼ਨ ਗੈਂਗਸਟਰ’ (“Operation Gangster”) ਸ਼ੁਰੂ ਕਰ ਸਕਦੇ ਹਨ ਜਿਸ ਵਿਚ ਇੰਟੈਲੀਜੈਂਸ ਦੀ ਲੀਡ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ (Lead Punjab Civil Secretariat Staff Association) ਦੇ ਪ੍ਰਧਾਨ ਨੇ ਨਿੱਜੀ ਕਾਰਨਾਂ ਕਰਕੇ ਦਿੱਤਾ ਅਸਤੀਫਾ ਤੇ ਦਿੱਲੀ ਤੇ NIA ਕਾਰਵਾਈ ਕਰੇਗੀ।

ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮਨੂ ਦਾ ਅੰਮ੍ਰਿਤਸਰ ਵਿਚ ਐਨਕਾਊਂਟਰ (Encounter) ਹੋਇਆ,ਪੰਜਾਬ ਪੁਲਿਸ (Punjab Police) ਨੇ ਦੋਵਾਂ ਨੂੰ ਢੇਰ ਕਰ ਦਿੱਤਾ,ਜਾਂਚ ਵਿਚ ਪਤਾ ਲੱਗਾ ਕਿ ਦੋਵੇਂ ਬਾਰਡਰ ਏਰੀਆ (Border Area) ਕੋਲ ਇਸ ਲਈ ਗਏ ਸਨ ਤਾਂ ਕਿ ਉਥੋਂ ਪਾਕਿਸਤਾਨ ਭੱਜ ਸਕਣ,ਜਿਥੇ ਉਨ੍ਹਾਂ ਪਾਕਿਸਤਾਨ ਬੈਠੇ ਮਸ਼ਹੂਰ ਗੈਂਗਸਟਰ ਅੱਤਵਾਦੀ ਤੇ ਬੱਬਰ ਖਾਲਸਾ (Babbar Khalsa) ਦਾ ਇੰਡੀਆ ਹੈੱਡ ਹਰਵਿੰਦਰ ਰਿੰਦਾ ਦੀ ਮਦਦ ਮਿਲਣੀ ਸੀ,ਜਿਸ ਤੋਂ ਬਾਅਦ ਵੱਡੇ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ।

ਐੱਨਆਈਏ (NIA) ਦੀ ਜਾਂਚ ਵਿਚ Punjab, Haryana ਤੇ Rajasthan ‘ਤੇ ਫੋਕਸ ਰਹੇਗੀ,ਜ਼ਿਆਦਾਤਰ ਗੈਂਗਸਟਰ ਇਨ੍ਹਾਂ ਸੂਬਿਆਂ ਵਿਚ ਐਕਟਿਵ ਹਨ,ਇਸ ਦੇ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ (Capital Delhi) ਵਿਚ ਵੀ ਗੈਂਗਸਟਰਾਂ ਦੀ ਸਰਗਰਮੀ ਦੀ ਖੰਗਾਲਿਆ ਜਾਵੇਗਾ,ਇਸ ਤੋਂ ਇਲਾਵਾ ਕੈਨੇਡਾ (Canada) ਵਿਚ ਬੈਠੇ ਗੈਂਗਸਟਰ ਵੀ NIA ਦੇ ਰਡਾਰ ‘ਤੇ ਹੋਣਗੇ,ਲੋੜ ਪਈ ਤਾਂ ਇਸ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਤੇ ਅੱਤਵਾਦੀ ਦੇਸ਼ ਵਿਰੋਧੀ ਕੰਮ ਕਰਵਾ ਰਹੇ ਹਨ,ਇਸ ਲਈ ਨੌਜਵਾਨਾਂ ਨੂੰ ਵਿਦੇਸ਼ ਵਿਚ ਸੈਟਲ ਕਰਾਉਣ ਤੋਂ ਲੈ ਕੇ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ,ਪੰਜਾਬ ਵਿਚ ਮੂਸੇਵਾਲਾ ਦੀ ਹੱਤਿਆ ਕਰਾਉਣ ਵਾਲੇ ਗੈਂਗਸਟਰ ਗੋਲਡੀ ਬਰਾੜ ਕੈਨੇਡਾ (Gangster Goldie Brar Canada) ਵਿਚ ਬੈਠਾ ਹੈ,ਮੋਹਾਲੀ ਪੁਲਿਸ ਹੈੱਡਕੁਆਰਟਰ (Mohali Police Headquarters) ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਵੀ ਕੈਨੇਡਾ (Canada) ਵਿਚ ਹੈ,ਦੇਸ਼ ਵਿਚ ਮਾਹੌਲ ਵਿਗਾੜਨ ਵਾਲਿਆਂ ਨੂੰ ਫੜਨ ਲਈ ਨਵੇਂ ਆਪ੍ਰੇਸ਼ਨ ਦੀ ਤਿਆਰੀ ਕੀਤੀ ਜਾ ਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular