OTTAWA,(PUNJAB TODAY NEWS CA):- ਐਨਡੀਪੀ ਆਗੂ ਜਗਮੀਤ ਸਿੰਘ (NDP Leader Jagmeet Singh) ਵੱਲੋਂ ਲਿਬਰਲ ਸਰਕਾਰ (Liberal Government) ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਹੈਲਥ ਕੇਅਰ ਸਿਸਟਮ (Health Care System) ਵਿੱਚ ਸਟਾਫ ਦੀ ਘਾਟ ਦੇ ਮਸਲੇ ਨੂੰ ਫੌਰੀ ਤੌਰ ਉੱਤੇ ਹੱਲ ਕੀਤਾ ਜਾਵੇ।
ਉਨ੍ਹਾਂ ਵੱਲੋਂ ਇਹ ਸੁਝਾਅ ਵੀ ਦਿੱਤਾ ਗਿਆ ਹੈ,ਕਿ ਇਸ ਮਸਲੇ ਨੂੰ ਹੱਲ ਕਰਨ ਲਈ ਕੌਮਾਂਤਰੀ ਪੱਧਰ ਉੱਤੇ ਟਰੇਨਡ ਵਰਕਰਜ਼ (Trained Workers) ਤੇ ਲਾਂਗ ਟਰਮ ਕੇਅਰ ਵਰਕਰਜ਼ (Long Term Care Workers) ਨੂੰ ਹਾਇਰ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇ।
ਵੀਰਵਾਰ ਨੂੰ ਓਨਟਾਰੀਓ ਨਰਸਿਜ਼ ਐਸੋਸਿਏਸ਼ਨ (Ontario Nurses Association) ਦੀ ਪ੍ਰੈਜ਼ੀਡੈਂਟ ਕੈਥਰੀਨ (President Catherine) ਹੋਏ ਨਾਲ ਪ੍ਰੈੱਸ ਕਾਨਫਰੰਸ (Press Conference) ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਵੱਲੋਂ ਇਹ ਮੰਗ ਕੀਤੀ ਗਈ,ਦੇਸ਼ ਭਰ ਵਿੱਚ ਕਈ ਐਮਰਜੰਸੀ ਰੂਮਜ਼ (Emergency Rooms) ਨੂੰ ਆਰਜ਼ੀ ਤੌਰ ਉੱਤੇ ਬੰਦ ਕੀਤੇ ਜਾਣ ਤੇ ਸਟਾਫ ਦੀ ਘਾਟ ਕਾਰਨ ਸੇਵਾਵਾਂ ਵਿੱਚ ਆਈ ਕਮੀ ਤੇ ਸਟਾਫ ਨਰਸਾਂ ਵੱਲੋਂ ਕੰਮ ਛੱਡਣ ਦੇ ਮੱਦੇਨਜ਼ਰ ਜਗਮੀਤ ਸਿੰਘ ਵੱਲੋਂ ਇਹ ਮੰਗ ਕੀਤੀ ਗਈ ਹੈ।
ਜਗਮੀਤ ਸਿੰਘ ਨੇ ਆਖਿਆ ਕਿ ਪ੍ਰਧਾਨ ਮੰਤਰੀ ਟਰੂਡੋ ਇਸ ਨੂੰ ਪ੍ਰੋਵਿੰਸ਼ੀਅਲ ਮਸਲਾ (Provincial Issue) ਦੱਸ ਕੇ ਆਪਣੇ ਹੱਥ ਪਿੱਛੇ ਨਹੀਂ ਖਿੱਚ ਸਕਦੇ,ਫੈਡਰਲ ਸਰਕਾਰ (Federal Government) ਨੂੰ ਆਪਣੀ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਹੋਵੇਗਾ,ਟਰੂਡੋ ਨੂੰ ਲੀਡਰ ਬਣ ਕੇ ਵਿਖਾਉਣਾ ਹੋਵੇਗਾ,ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ (Federal Government) ਨੂੰ ਕੌਮਾਂਤਰੀ ਪੱਧਰ ਉੱਤੇ ਟਰੇਨਡ ਹੈਲਥ ਕੇਅਰ ਵਰਕਰਜ਼ (Trained Health Care Workers) ਦੇ ਦਸਤਾਵੇਜ਼ਾਂ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਤੇਜ਼ ਕਰਨੀ ਹੋਵੇਗੀ।